ਪੰਨਾ:ਦਲੇਰ ਕੌਰ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੫)

ਨਾਂ ਹੱਟੀ, ਨਾਂ ਮਾਂ, ਨਾਂ ਪਿਉ, ਭੌਂਦਲੇ ਹੋਏ ਜੰਗਲਾਂ ਵਿਚ ਫਿਰਦੇ ਰਹਿਣਾ, ਪਾਤਸ਼ਾਹੀ ਸੈਨਾਂ ਨਾਲ ਲੜਾਈਆਂ ਕਰਨੀਆਂ, ਖਾਹ ਮਖਾਹ ਪਯਾਰੀਆਂ ਜਾਨਾਂ ਗੁਆਉਣੀਆਂ, ਜੰਗਲੀ ਜਾਨਵਰਾਂ ਵਾਂਗ ਬਨਾਂ ਪਰਬਤਾਂ ਵਿਚ ਰਹਿਣਾ ਹੀ ਇਨ੍ਹਾਂ ਦਾ ਕੰਮ ਹੈ। ਪਰ ਹਾਂ, ਸਿੱਖਾਂ ਦੇ ਵਿਰੁਧ ਉੱਡੀਆਂ ਹੋਈਆਂ ਬੜੀਆਂ ਬੜੀਆਂ ਭੈੜੀਆਂ ਗੱਲਾਂ ਦੇ ਹੁੰਦਿਆਂ ਵੀ ਕੋਈ ਆਦਮੀ ਨਹੀਂ ਸੀ ਜੋ ਸਿੱਖਾਂ ਦੇ 'ਸੱਚ ਬੋਲਨ' ਤੇ 'ਧਰਮ ਵਿੱਚ ਦ੍ਰਿੜ੍ਹ ਰਹਿਣ' ਦਾ ਕਾਇਲ ਨਾਂ ਹੋਵੇ। ਸਿੱਖਾਂ ਦੀਆਂ ਇਨ੍ਹਾਂ ਦੋਹਾਂ ਅਦੁੱਤੀ ਖੂਬੀਆਂ ਦੀ ਚਰਚਾ ਤੇ ਇਨ੍ਹਾਂ ਸਬੰਧੀ ਕਈ ਵਾਰਤਾਂ ਬਹੁਤ ਸਾਰੇ ਵਾਧੇ ਘਾਟੇ ਨਾਲ ਲੋਕਾਂ ਵਿਚ ਫੈਲੀਆਂ ਹੋਈਆਂ ਸਨ, ਪਰ ਆਮ ਲੋਕ ਸਿੱਖਾਂ ਦੀਆਂ ਏਹ ਖੂਬੀਆਂ ਜਾਣਦੇ ਹੋਏ ਵੀ ਇਨ੍ਹਾਂ ਖੂਬੀਆਂ ਨੂੰ 'ਜਹਾਲਤ' ਤੇ 'ਬੇਵਕੂਫ਼ੀ' ਹੀ ਸਮਝਦੇ ਸਨ, ਕਿਉਂਕਿ ਉਨ੍ਹਾਂ ਲਈ ਧਰਮ ਪਿੱਛੇ ਜਾਨ ਦੇਣੀ ਸਖ਼ਤ ਹਮਾਕਤ ਹੈ। ਮੈਂ ਆਗਰੇ ਦੇ ਇਕ ਵਿਚਲੇ ਦਰਜੇ ਦੇ ਹਿੰਦੂ ਘਰਾਣੇ ਦਾ ਇਕ ਇਕੱਲਾ ਪੁਤ੍ਰ ਹਾਂ, ਮੈਨੂੰ ਆਪਣੇ ਜਨਮ ਦੇ ਸੰਮਤ, ਮਹੀਨੇ ਤੇ ਤ੍ਰੀਕ ਦਾ ਕੋਈ ਪਤਾ ਨਹੀਂ, ਮੇਰਾ ਪਿਤਾ ਇਕ ਸਾਧਾਰਣ ਹਟਵਾਣੀਆਂ ਸੀ, ਮੈਨੂੰ ਪਤਾ ਨਹੀਂ ਕਿ ਮੇਰੀ ਉਮਰ ਦੇ ਪਹਿਲੇ ਛੀ ਸੱਤ ਵਰਹੇ ਕਿਸ ਤਰਾਂ ਲੰਘੇ, ਪਰ ਹਾਂ ਏਹ ਮੈਨੂੰ ਯਾਦ ਹੈ ਕਿ ਜਦੋਂ ਮੈਂ ਲਗ ਭਗ ਅੱਠਾਂਕੁ ਵਰਿਹਾਂ ਦਾ ਸਾਂ ਤਾਂ ਪਿਤਾ ਨੇ ਮੇਰੇ ਪਾਸੋਂ ਹੱਟੀ ਦੇ ਕੰਮ ਵਿਚ ਸਹਾਇਤਾ ਲੈਣੀ ਅਰੰਭ ਕਰ ਦਿੱਤੀ, ਭਾਵੇਂ ਮੈਂ ਅਜੇ ਨਿਆਣਾ ਹੀ ਸਾਂ, ਪਰ ਏਹ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਤੁਰਕ ਸਾਡੇ ਹਾਕਮ ਹਨ, ਏਹ