ਪੰਨਾ:ਦਲੇਰ ਕੌਰ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫)

ਕਿ ਅਸੀ ਲੋਕ ਪਏ ਹੋਏ ਸਾਂ। ਅੱਜ ਪਹਿਲੀ ਵਾਰ ਮੈਨੂੰ ਆਪਣੇ ਪਿਤਾ ਨੂੰ ਤੁਰਕਾਂ ਦੇ ਡਰ ਵਿਚ ਇੰਨੇ ਗ੍ਰਸੇਹੋਏ ਦੇਖਕੇ ਤਰਸ ਆਯਾ। ਮੈਂ ਅੱਜ ਇਕ ਸਿੱਖ ਦਾ ਦਰਸ਼ਨ ਕਰ ਚੁੱਕਾ ਸਾਂ, ਸਿੱਖਾਂ ਦੇ ਨਿਡਰ ਤੇ ਬੇਪ੍ਰਵਾਹ ਹੋਣ ਦਾ ਕੁਝਕੁ ਅਸਰ ਮੇਰੇ ਤੇ ਵੀ ਪੈ ਚੁੱਕਾ ਸੀ, ਪਿਤਾ ਦੀਆਂ ਅਜੇਹੀਆਂ ਕਾਇਰਾਂ ਵਾਲੀਆਂ ਗੱਲਾਂ ਮੈਂ ਕਦੀ ਸੁਣਨੀਆਂ ਨਹੀਂ ਚਾਹੁੰਦਾ ਸਾਂ, ਮੈਂ ਹੋਰ ਕੁਝ ਕਹਿਣ ਹੀ ਲੱਗਾ ਸੀ ਕਿ "ਮਤਾਂ ਪਿਤਾ ਜੀ ਗੁੱਸੇ ਹੋ ਜਾਣ" ਏਹ ਖਯਾਲ ਮੇਰੇ ਦਿਲ ਵਿਚ ਆ ਗਿਆ ਅਤੇ ਮੈਂ ਚੁੱਪ ਕਰ ਰਿਹਾ।

ਦੋ ਮਹੀਨੇ ਹੋਰ ਲੰਘ ਗਏ, ਮੈਂ ਦੁਕਾਨ ਤੇ ਕੰਮ ਕਰਦਾ ਸਾਂ, ਖਾਂਦਾ ਪੀਂਦਾ ਵੀ ਸਾਂ, ਪਿਤਾ ਜੀ ਦਾ ਪਯਾਰ ਵੀ ਵਾਧੇ ਵਿਚ ਸੀ, ਵਿਹਾਰ ਵੀ ਅੱਗੇ ਨਾਲੋਂ ਵਾਧੇ ਵਿਚ ਸੀ, ਪਰ ਪਤਾ ਨਹੀਂ ਕਿ ਮੇਰਾ ਚਿੱਤ ਇਸ ਸਾਰੇ ਖਲਜਗਨ ਵਿਚ ਵੀ ਉਚਾਟ ਕਿਉਂ ਸੀ? ਮੈਂ ਆਪਣੇ ਆਪਨੂੰ ਇਸ ਸਾਰੇ ਕੰਮ ਵਿਚ ਇਕ ਓਪਰਾ ਓਪਰਾ ਆਦਮੀ ਸਮਝਣ ਲੱਗ ਪਿਆ। ਅੱਠੇ ਪਹਿਰ ਉਸੇ ਪਯਾਰੇ ਦੇ ਦਰਸ਼ਨ ਦੀ ਚਾਹ ਲੱਗੀ ਰਹੇ, ਪਤਾ ਨਹੀਂ ਕਿਉਂ? ਪਰ ਏਹ ਜੀ ਕਰੇ ਕਿ ਕਿਵੇਂ ਓਹ ਮਿਲੇ ਤੇ ਮੇਂ ਓਸਦੇ ਚਰਨਾਂ ਪਰ ਸੀਸ ਰੱਖਕੇ ਖੁਬ ਰੋਵਾਂ। ਮੈਂ ਆਪਣੀ ਏਸ਼ ਉਚਾਟ-ਦਸ਼ਾ ਦਾ ਪਿਤਾ ਜੀ ਨੂੰ ਪਤਾ ਨਹੀਂ ਲੱਗਣ ਦਿਤਾ। ਰੋਜ਼ ਸਵੇਰੇ ਮੈਂ ਸੁਚੇਤ ਪਾਣੀ ਹੋਣ ਵਾਸਤੇ ਓਸੇ ਥਾਂ ਜਾਂਦਾ ਹੈ ਕਿ ਸ਼ੈਦ ਓਹ ਪਯਾਰਾ ਅੱਜ ਹੀ ਓਥੇ ਮਿਲ ਪਵੇ, ਪਰ ਸਦਾ ਹੀ ਐਧਰ ਓਧਰ ਤੱਕਕੇ ਮਾਯੂਸ ਹੋਕੇ ਵਾਪਸ ਆਉਣਾ ਪੈਂਦਾ। ਦੋ ਮਹੀਨਿਆਂ ਪਿੱਛੋਂ ਇਕ ਦਿਨ ਮੈਂ ਨਿਯਮਾਨੁਸਾਰ ਬਾਹਰ ਗਿਆ