ਪੰਨਾ:ਦਲੇਰ ਕੌਰ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੯)

ਸਿੱਖ-"ਗੁਰੁ ਕਹਿਆ ਸਾ ਕਾਰ ਕਮਾਵਹੁ" ਏਹ ਤਾਂ ਗੁਰੂ ਦੀ ਸ਼ਰਨ ਲੈਣੀ ਹੈ ਅਤੇ ਉਸ ਪਰ ਅਮਲ ਕਰਨ ਲਈ ਸਭ ਤੋਂ ਪਹਿਲਾਂ ਸਤਗੁਰੂ ਦਾ ਸੁਧਾ (ਅੰਮ੍ਰਿਤ) ਛਕਣਾ ਪੈਂਦਾ ਹੈ ਅਤੇ ਸਤਿਗੁਰੂ ਦੀ ਆਗਯਾ ਵਿਚ ਚੱਲਕੇ ਨਾਮ ਜਪਣਾ, ਪਰਉਪਕਾਰ ਕਰਨਾ ਅਤੇ ਅਪਸਵਾਰਥ ਨੂੰ ਤਿਆਗ ਕੇ ਸੰਸਾਰ ਵਿਚ ਵਰਤਾਉ ਕਰਨਾ ਪੈਂਦਾ ਹੈ। ਵਰਤਾਉ ਕਰਨ ਨਾਲ ਸਤਿਗੁਰੂ ਦਾ ਮੇਲ ਹੋ ਜਾਂਦਾ ਹੈ।

ਮੈਂ-ਹੇ ਦੇਵਤਾ! ਮੈਨੂੰ ਅਜੇ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ, ਕੋਈ ਸੌਖਾ ਤ੍ਰੀਕਾ ਦੱਸੋ।

ਸਿੱਖ-ਹੱਛਾ, ਹਾਲ ਤੈਨੂੰ ਮੈਂ ਇਕ ਮੰਤ੍ਰ ਦਸਦਾ ਹਾਂ, ਤੂੰ ਦਿਨੇ ਰਾਤ ਉਸਦਾ ਜਾਪ ਕਰਿਆ ਕਰ, ਸਾਡੇ ਸਤਿਗੁਰੂ ਦਾ ਮੰਤ੍ਰ ਐਸਾ ਨਹੀਂ ਕਿ ਜੋ ਕਈ ਯਤਨਾਂ ਦੇ ਬਾਦ ਪ੍ਰਾਪਤ ਹੋਵੇ, ਸਾਡੇ ਸਤਿਗੁਰੂ ਦਾ ਮੰਤ੍ਰ ਹਰੇਕ ਪ੍ਰਾਣੀ ਮਾਤ੍ਰ ਲਈ ਹੈ ਅਰ ਜੋ ਆਦਮੀ ਇਸਦਾ ਜਾਪ ਕਰੇ ਓਹੋ ਇਸਦਾ ਅਧਿਕਾਰੀ ਹੈ।

ਮੈਂ—(ਕਾਹਲੀ ਨਾਲ) ਮੰਤ੍ਰ ਜੋ ਆਪ ਦੱਸਣ ਲਗੇ ਹੋ, ਓਹ ਤਾਂ ਮੈਂ ਜਪਦਾ ਹੀ ਰਹਾਂਗਾ, ਪਰ ਅੰਮ੍ਰਿਤ ਜੋ ਆਪ ਨੇ ਆਖਿਆ ਹੈ; ਓਹ ਕਦ ਛਕ ਸਕਾਂਗਾ? ਕੀ ਮੈਨੂੰ ਆਪ ਦੇ ਮੇਲ ਲਈ ਹੋਰ ਤੜਫਨਾ ਪਊ?

ਸਿੱਖ-ਅੰਮ੍ਰਿਤ ਛਕਣ ਲਈ ਸਿਰ ਤੇ ਕੇਸ ਹੋਣੇ ਜ਼ਰੂਰੀ ਹਨ। ਤੂੰ ਅਜ ਤੋਂ ਹੀ ਪ੍ਰਣ ਕਰ ਲੈ ਕਿ ਕੇਸ ਨਹੀਂ ਕਟਾਣੇ, ਮੈਂ ਅੱਜ ਤੋਂ ਠੀਕ ਇਕ ਮਹੀਨੇ ਪਿੱਛੋਂ ਤੈਨੂੰ ਇਥੇ ਹੀ ਮਿਲਾਂਗਾ। ਅੱਜ ਸੌਣ ਦੀ ਦਸਵੀਂ ਹੈ, ਭਾਦਰੋਂ ਦੀ ਦਸਵੀਂ ਵਾਲੇ ਦਿਨ ਏਥੇ ਆ ਜਾਵੀਂ; ਫੇਰ ਜੋ ਗੁਰੂ ਕਰੇ।