ਪੰਨਾ:ਦਲੇਰ ਕੌਰ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੩)

ਹਨ, ਫੇਰ ਨਾਲ ਹੀ 'ਖੰਡਿਓਂ ਤਿੱਖੀ ਤੇ ਵਾਲੋਂ ਨਿੱਕੀ' ਸਿੱਖੀ ਕੇਸਾਂ ਸ੍ਵਾਸਾਂ ਨਾਲ ਨਿਬਾਹੁਣੀ ਪੈਂਦੀ ਹੈ। ਅੱਜ ਕੱਲ ਸਿੱਖੀ ਦੀ ਜੋ ਹਾਲਤ ਹੋ ਰਹੀ ਹੈ, ਓਹ ਤੈਥੋਂ ਗੁੱਝੀ ਛਿਪੀ ਨਹੀਂ, ਜੰਗਲਾਂ ਪਹਾੜਾਂ ਵਿਚ ਰਹਿਣਾ, ਕਦੀ ਰੋਟੀ ਕਦੀ ਗਾਜਰ ਮੂਲੀ ਅਤੇ ਕਦੀ ਫਲ ਪੱਤ੍ਰ ਹੀ ਖਾ ਕੇ ਉਦਰ ਪੂਰਨਾ ਕਰਨੀ ਪੈਂਦੀ ਹੈ। ਆਪਣੇ ਸਿਰ ਨੂੰ ਗੁਰੂ ਦੇ ਪ੍ਰੇਮ-ਮਾਰਗ ਵਿਚ ਅਰਪਨ ਕਰਨਾ ਪੈਂਦਾ ਹੈ। ਜੇਕਰ ਏਹ ਸਾਧਨ ਤੈਥੋਂ ਹੋ ਸਕਦੇ ਹਨ ਤਾਂ ਏਸ ਪਾਸੇ ਵੇਲ ਕਦਮ ਚੁੱਕੀਂਂ।

ਮੈਂ ਕਿਹਾ 'ਜੀ, ਮੈਂ ਹਰੇਕ ਗੱਲ ਲਈ ਤਿਆਰ ਹਾਂ, ਆਪ ਛੇਤੀ ਮੇਰੇ ਤੇ ਕ੍ਰਿਪਾ ਕਰੋ।'

ਭਾਈ ਜੀ ਮੈਨੂੰ ਨਾਲ ਲੈਕੇ ਏਸ ਜੱਥੇ ਵਿਚ ਆ ਗਏ, ਸ੍ਰਦਾਰ ਜੀ ਨੂੰ ਸਾਰਾ ਹਾਲ ਦੱਸਿਆ, ਹਰੇਕ ਸਿੱਖ ਮਰੇ ਵੱਲ ਪਿਆਰ ਦ੍ਰਿਸ਼ਟੀ ਨਾਲ ਵੇਖਦਾ ਸੀ, ਮੇਰੀ ਪ੍ਰਸੰਨਤਾ ਦਾ ਪਾਰਾਵਾਰ ਨਹੀਂ ਸੀ; ਜਿਸ ਤਰ੍ਹਾਂ ਦੇ ਇਕ ਉਜੇਹੇ ਪੰਜ ਸੌ ਪਿਆਰਿਆਂ ਦੇ ਵਿਚ ਮੈਂ ਆਪ ਆ ਗਿਆ. ਸਭ ਤੋਂ ਵਧ ਏਹ ਉਮੈਦ ਤਾਂ ਮੈਨੂੰ ਖੁਸ਼ੀ ਦੀ ਟੀਸੀ ਤੇ ਪੁਚਾ ਦੇਂਦੀ ਸੀ ਕਿ ਮੈਂ ਵੀ ਕਿਸੇ ਦਿਨ ਇਨ੍ਹਾਂ ਵਰਗਾ ਹੀ ਹੋ ਜਾਣਾ ਹੈ।

ਗੱਲ ਕੀ ਪੰਜ ਪਿਆਰਿਆਂ ਨੇ ਅੰਮ੍ਰਤ ਤਿਆਰ ਕੀਤਾ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਹਰ ਤਰ੍ਹਾਂ ਦੇ ਊਚ ਨੀਚ ਸਮਝਾ ਕੇ ਅਤੇ ਸਿੱਖੀ ਦੇ ਰਸਤੇ ਦੀਆਂ ਰੁਕਾਵਟਾਂ ਦਸ ਕੇ ਮੈਨੂੰ ਅੰਮ੍ਰਤ ਛਕਾਯਾ ਗਿਆ। ਮੈਂ ਕੀ ਦੱਸਾਂ ਕਿ