ਪੰਨਾ:ਦਲੇਰ ਕੌਰ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੫ )

ਐਸੇ ਲਫਜ਼ ਸੁਣਕੇ ਅਕਬਰ ਖ਼ਾਂ ਪਠਾਨ ਦੇ ਚੇਹਰੇ ਤੇ ਅਪਾਰ ਕ੍ਰੋਧ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਆਈਆਂ- ਔਹ ਵੇਖੋ, ਉਸਨੇ ਗੁੱਸੇ ਨਾਲ ਇੱਕ ਚਪੇੜ ਕੱਸ ਕੇ ਜ਼ੈਨਬ ਦੇ ਮੂੰਹ ਤੇ ਮਾਰੀ, ਜਿਸ ਨਾਲ ਓਹ ਚੱਕਰ ਖਾ ਕੇ ਬੇਹੋਸ਼ ਹੋ ਕੇ ਡਿੱਗ ਪਈ।

ਜ਼ੈਨਬ ਬੇਹੋਸ਼ ਪਈ ਹੈ, ਨਾਦਰ ਤੇ ਅਕਬਰ ਦੋਵੇਂ ਭਰਾ ਹਸਰਤ ਭਰੀ ਨਜ਼ਰ ਨਾਲ ਉਸ ਵੱਲ ਤੱਕ ਰਹੇ ਹਨ, ਹੱਥ ਘੜੀ ਘੜੀ ਤਲਵਾਰ ਦੇ ਕਬਜ਼ੇ ਤੁਰ ਜਾਂਦੇ ਹਨ, ਪਰ ਫੇਰ ਭੈਣ ਦਾ ਮੋਹ ਆ ਜਾਂਦਾ ਹੈ ਅਤੇ ਹੱਥ ਰੁਕ ਜਾਂਦੇ ਹਨ, ਦੋਵੇਂ ਭਰਾ ਇੱਕ ਦੂਜੇ ਵੱਲ ਏਸ ਉਮੈਦ ਨਾਲ ਦੇਖ ਰਹੇ ਹਨ ਕਿ ਹੁਣੇ ਇਹ ਆਪਣੀ ਭੈਣ ਦੇ ਖ਼ੂਨ ਨਾਲ ਹੱਥ ਰੰਗਦਾ ਹੈ। ਕਈ ਪਲ ਲੰਘ ਗਏ, ਅੰਤ ਵੱਡੇ ਭਰਾ ਨਾਦਰ ਨੇ ਅਕਬਰ ਨੂੰ ਆਖਿਆ ਅਕਬਰ। ਕੀ ਦੇਖਦਾ ਹੈਂ? ਇਸਦਾ ਬੇੜਾ ਪਾਰ ਕਰ ਦੇਹ।

ਅਕਬਰ-ਭਰਾ ਜੀ, ਆਪ ਦੇ ਹੁੰਦਿਆਂ ਮੈਂ ਇਹ ਕੰਮ ਕਿਸ ਤਰ੍ਹਾਂ ਸਿਰੇ ਚੜ੍ਹਾਂ?

ਨਾਦਰ-ਨਹੀਂ, ਕੋਈ ਡਰ ਨਹੀਂ, ਤੈਨੂੰ ਆਪ ਆਗਯਾ ਦੇਂਦਾ ਹਾਂ ਕਿ ਤੂੰ ਇਸ ਕਾਫ਼ਰ ਦਾ ਸਿਰ ਧੜ ਨਾਲੋਂ ਜੁਦਾ ਕਰ ਦੇਹ।

ਅਕਬਰ-ਨਹੀਂ ਜੀ, ਇਹ ਕੰਮ ਆਪ ਹੀ ਕਰੋ।

ਨਾਦਰ-ਅਕਬਰ, ਹੈਂ ਏਹ ਕੀ? ਅੱਜ ਪਹਿਲਾ ਦਿਨ ਹੈ ਕਿ ਤੂੰ ਮੇਰੇ ਸਾਮ੍ਹਣੇ ਮੇਰਾ ਹੁਕਮ ਮੰਨਣੋਂ ਨਾਂਹ ਕੀਤੀ ਹੈ, ਕੀ ਆਪਣੇ ਬਹਾਦਰ ਪਿਤਾ ਦਾ ਖ਼ੂਨ ਤੇਰੇ ਅੰਦਰੋਂ ਵੀ ਠੰਢਾ ਹੋ ਰਿਹਾ ਹੈ? ਕੀ ਤੂੰ ਹਜ਼ਰਤ ਮੁਹੰਮਦ