ਪੰਨਾ:ਦਲੇਰ ਕੌਰ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੪ )

ਓਹਨਾਂ ਕਮਜ਼ੋਰ ਪੁਤ੍ਰਾਂ ਦੀ ਸਹਾਇਤਾ ਕਰਕੇ ਇਨ੍ਹਾਂ ਨਾਲ ਲੜਦੇ ਹਾਂ।

ਜ਼ੈਨਬ-ਹਾਂ ਠੀਕ ਹੈ।

ਬਹਾਦਰ ਸਿੰਘ - ਵਾਹਗੁਰੂ ਨੂੰ ਪ੍ਰਸੰਨ ਕਰਨ ਵਾਲੀ ਦੂਜੀ ਗੱਲ ਇਹ ਹੈ ਕਿ ਵਾਹਿਗੁਰੂ ਨੂੰ ਜ਼ੁਲਮ ਚੰਗਾ ਨਹੀਂ ਲਗਦਾ, ਇਸ ਲਈ ਆਪਣਾ ਪੂਰਾ ਯਤਨ ਕਰਨਾ ਕਿ ਕਿਸੇ ਤਰ੍ਹਾਂ ਕਿਸੇ ਗਰੀਬ ਉੱਤੇ ਜ਼ੁਲਮ ਨਾ ਹੋਵੇ, ਇਹ ਗੁਣ ਆ ਜਾਣ ਨਾਲ ਸੱਚ ਬੋਲਣਾ, ਕਿਸੇ ਦਾ ਮਾਲ ਨਾ ਹਰਨਾ, ਕਿਸੇ ਨਾਲ ਧੋਖਾ ਨਾ ਕਰਨਾ ਆਦਿ ਗੁਣ ਆਪ ਹੀ ਆ ਜਾਂਦੇ ਹਨ। ਹੁਣ ਰਹਿ ਗਿਆ ਇਕ ਵੱਡਾ ਗੁਣ, ਓਹ ਇਹ ਕਿ ਹਰ ਵੇਲੇ ਵਾਹਿਗੁਰੂ ਨੂੰ ਆਪਣੇ ਸਮੀਪ ਸਮਝਣਾ ਤੇ ਕੰਮ ਕਰਦੇ ਉੱਠਦੇ ਬੈਠਦੇ ਚਲਦੇ ਫਿਰਦੇ ਹਰ ਵੇਲੇ ਉਸੇ ਦਾ ਧਿਆਨ ਰੱਖਣਾ ਤੇ ਉਸਦੇ ਨਾਮ ਨੂੰ ਹਰ ਵੇਲੇ ਜ਼ਬਾਨ ਉਤੇ ਰੱਖਣਾ। ਬੱਸ ਫੇਰ ਪ੍ਰੇਮ ਦਾ ਓਹ ਆਨੰਦ ਆਉਂਦਾ ਹੈ ਜੋ ਆਉਣਾ ਚਾਹੀਦਾ ਹੈ।

ਜ਼ੈਨਬ ਨੂੰ ਕੁਝ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਬਹਾਦਰ ਸਿੰਘ ਨੇ ਉਸਦੇ ਪ੍ਰੇਮ ਨੂੰ ਇਸ਼ਕ ਮਿਜ਼ਾਜੀ ਦੀ ਪੌੜੀ ਤੋਂ ਚੁੱਕ ਕੇ ਇਸ਼ਕ ਹਕੀਕੀ ਦੀ ਪੌੜੀ ਤੇ ਰੱਖ ਦਿੱਤਾ। ਹੁਣ ਜ਼ੈਨਬ ਨੂੰ ਆਪਣਾ ਮਨ ਹੌਲਾ ਹੌਲਾ ਜਾਪਣ ਲੱਗ ਪਿਆ, ਓਹ ਆਪਣੇ ਆਪ ਨੂੰ ਬਹਾਦਰ ਸਿੰਘ ਦੀ ਪ੍ਰੇਮਣ ਸਮਝਣ ਦੀ ਥਾਂ ਵਾਹਿਗੁਰੂ ਦੀ ਆਸ਼ਕ ਸਮਝਣ ਲਗ ਪਈ। ਇਕ ਦੋ ਪਲ ਏਸ ਆਨੰਦ ਵਿਚ ਮਗਨ ਰਹਿ ਕੇ ਉਸਨੇ ਪੁੱਛਿਆ "ਮੇਰੀ