ਪੰਨਾ:ਦਸ ਦੁਆਰ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਥੋੜਾ ਜਿਹਾ ਬਲ ਜੇਹੜਾ ਮੇਰੇ ਵਿਚ ਹੈ, ਉਹ ਤੁਹਾਡੇ ਵਿਚ ਚਲ ਜਾਏ ਤੇ ਤੁਹਾਨੂੰ ਜਿਤ ਹੋਵੇ।"

ਘੋਲ ਦੇ ਸਮੇਂ ਰਾਜਵਤੀ ਦੀਆਂ ਸਧਰਾਈਆਂ ਹੋਈਆਂ ਅੱਖੀਆਂ ਉਸ ਨੌਜਵਾਨ ਵਲ ਹੀ ਲੱਗੀਆਂ ਰਹੀਆਂ, ਉਸ ਨੂੰ ਸੁਭਾਵਕ ਉਸ ਨਾਲ ਪਿਆਰ ਪੈ ਗਿਆ ਸੀ।

ਰਾਜ ਦਿਲੋਂ ਮਨੋਂਂ ਇਹ ਪ੍ਰਾਰਥਨਾ ਕਰ ਰਹੀ ਸੀ, ਜੋ ਇਹ ਗਭਰੂ (ਜਿਸ ਦਾ ਨਾ ਹੀ ਉਥੇ ਕੋਈ ਦਰਦੀ ਸੀ, ਤੇ ਨਾ ਮਿਤ੍ਰ ) ਉਸ ਘੋਲ ਵਿਚ ਬਾਜ਼ੀ ਜਿਤ ਕੇ ਲੈ ਜਾਏ।

ਮਜਨੂੰ ਨੇ ਜੰਗਲ ਗਾਹ ਮਾਰੇ, ਲੇਲਾਂ ਦੇ ਦਰਸ਼ਨ ਪਾਵਣ ਨੂੰ।

ਫਰਿਹਾਦ ਏ ਪਰਬਤ ਚੀਰ ਲਿਆ,ਇਕ ਸ਼ੀਰੀਂਂ ਦੇ ਪਰਚਾਵਣ ਨੂੰ।

ਕੱਛੇ ਗਏ ਵਾਟ ਝਨਾਵਾਂ ਦੇ, ਮਹੀਵਾਲ ਦੇ ਇਕ ਇਸ਼ਾਰੇ ਤੇ।

ਖੱਲਾਂ ਲਹਿ ਗਈਆਂ ਮੈਲ ਵਾਂਗ , ਇਕ ਅਨਲਹਕ ਦੇ ਨਾਹਰੇ ਤੇ।

ਸੱਸੀ ਥਲਾਂ ਨੂੰ ਚੀਰ ਗਈ, ਬੱਧੀ ਹੋਈ ਪ੍ਰੇਮ ਪਿਆਰਾਂ ਦੀ।

ਇਕ ਪੁਨੂੰ ਦੇ ਦੀਦਾਰ ਲਈ, ਪਰਵਾਹ ਨਾ ਰਹੀ ਅਜ਼ਾਰਾਂ ਦੀ।

ਇਹ ਪ੍ਰੇਮ ਨਹੀਂ ਇਕ ਬਿਜਲੀ ਏ ਜੋ ਦਿਲ ਨੂੰ ਪਾਰ ਕਰ ਦੇਵੇ।

ਉਹ ਰਾਤ ਦਾ ਟੋਟਾ ਤੂਰ ਬਣੇ ਜਿਸ ਤਰਫ਼ ਇਸ਼ਾਰਾ ਕਰ ਦੇਵੇ।

***

ਕਰਤਾਰ ਦੇ ਰੰਗ ! ਰਾਜ-ਕੁਮਾਰੀ ਦੇ ਪ੍ਰੇਮ ਭਰੇ ਬਚਨਾਂ ਨੇ ਉਸ ਨੂੰ ਹੌਸਲਾ ਦਿੱਤਾ ਤੇ ਉਸ ਦੀ ਦਿਲ ਖਿਚਵੀਂ ਨਜ਼ਰ ਨੇ ਉਸ ਦੇ ਅੰਦਰ ਇਕ ਇਹੋ ਜਹੀ ਬਿਜਲੀ ਭਰ ਦਿਤੀ ਜੋ ਉਸ ਨੇ ਛੇਤੀ ਚਰਨੇ ਨੂੰ ਪਟਾਕ ਧਰਤੀ ਤੇ ਦੇਹ ਮਾਰਿਆ !

ਤਮਾਸ਼ਬੀਨਾਂ ਦਾ ਖ਼ਿਆਲ ਸੀ ਜੋ ਓਸ ਨੂੰ ਡੇਗਣ ਵਿਚ ਚਰਨੇ ਨੂੰ ਰਤੀ ਵੀ ਚਿਰ ਨਹੀਂ ਲਗੇਗਾ ਪਰ ਹੁਣ ਪਾਸਾ ਪਰਤਿਆ ਵੇਖ ਕੇ ਸਾਰਿਆਂ ਨੇ ਤਾੜੀਆਂ ਨਾਲ ਅਸਮਾਨ ਗੁੰਜਾ ਦਿਤਾ।

-੯੮-