ਪੰਨਾ:ਦਸ ਦੁਆਰ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਜੀਵਨ ਵਿਚ ਜੀਵਨ ਪਾਜ।

ਉਸ ਟਿਕਾ ਦੀ ਉਸ ਵਸਤੀ ਦੀ !

ਉਸ ਜੀਵਨ ਦੀ ਉਸ ਹਸਤੀ ਦੀ !

ਚਿਣਗ ਮਿਰੇ ਕੰਨ ਪਾ ਜਾ।

ਭੋਲੇ ਭਾਲੇ ਬਾਲਕ ਵਾਗੋਂ।

ਆ ਜਾ

ਦਿਲ ਵਿੱਚ ਬਹਿ ਜਾ ਮੌਜ ਰਚਾ ਜਾ !

ਤਾਰ ਹਿਲਾ ਜਾ ਠੰਡਕ ਪਾ ਜਾ !

ਉਹ ਹੈਰਾਨ ਹੀ ਪਏ ਹੁੰਦੇ ਸਨ ਜੋ ਇਹ ਕੌਣ ਲਿਖ ਗਿਆ ਹੈ ਜਦੋਂ ਅਰਜਨ ਗਲ ਵਿਚ ਉਹੋ ਹੀ ਰਾਜਵਤੀ ਦਾ ਹਾਰ ਪਾਏ ਉਧਰੋਂ ਆ ਨਿਕਲਿਆ। ਰਾਜਵਤੀ ਨੇ ਝਟ ਪਟ ਉਸ ਨੂੰ ਪਛਾਣ ਲਿਆ ਤੇ ਮੁੜ ਉਸ ਨੂੰ ਵੇਖ ਉਸ ਦੇ ਕਲੇਜੇ ਠੰਢ ਪਈ, ਪਰੰਤੂ ਅਰਜਨ ਨੂੰ ਪਤਾ ਨ ਲੱਗਾ ਜੋ ਗਿਆਨ ਚੰਦ ਦੇ ਭੇਸ ਵਿਚ ਇਹ ਸੁੰਦਰੀ ਉਸ ਦੀ ਪਿਆਰੀ ਰਾਜਵਤੀ ਹੀ ਹੈ। ਰਾਜਵਤੀ ਨੇ ਆਪਣੇ ਆਪ ਨੂੰ ਪ੍ਰਗਟ ਕਰਨਾ ਯੋਗ ਨ ਸਮਝਿਆ ਤੇ ਮਰਦਾਵੀਂ ਅਵਾਜ਼ ਵਿਚ ਉਸ ਨਾਲ ਗੱਲਾਂ ਬਾਤਾਂ ਛੇੜ ਦਿੱਤੀਆਂ, ਜਿਨ੍ਹਾਂ ਵਿੱਚ ਹੱਸਦਿਆਂ ਹੱਸਦਿਆਂ ਉਸ ਨੇ ਆਖਿਆ, “ਵੇਖਿਆ ਜੇ ਹਰ ਬ੍ਰਿਛ ਤੇ ਇਹ ਕਿਸੇ ਦਾ ਨਾਉਂ ਤੇ ਕਵਿਤਾ ਦੇ ਬੰਦ ਉੱਕਰੇ ਪਏ ਹਨ, ਇਹ ਕਿਸੇ ਪ੍ਰੇਮ ਕੁੱਠੇ ਦੇ ਦਿਲ ਦੀ ਭੜਾਸ ਹੈ। ਜੇ ਕਦੇ ਮੈਨੂੰ ਇਹ ਪ੍ਰੇਮੀ ਮਿਲ ਜਾਏ ਤਾਂ ਮੈਂ ਉਸ ਨੂੰ ਜਹੀ ਮਤ ਦੇਵਾਂ ਜਿਹੜੀ ਉਸ ਦੇ ਪ੍ਰੇਮ-ਦੁਖ ਦਾ ਦਾਰੂ ਬਣੇ।"

ਇਹ ਸੁਣ ਕੇ ਅਰਜਨ ਨੇ ਅੱਥਰੂ ਕੇਰਦੇ ਹੋਏ ਆਖਿਆ, "ਉਹ ਅਭਾਗ ਦੁਖੀਆ ਮੈਂ ਹੀ ਹਾਂ, ਜੇ ਤੁਸੀਂ ਮੇਰੀ ਕੋਈ ਸਹਾਇਤਾ ਕਰ ਸਕਦੇ ਹੋ ਤਾਂ ਕਰੋ ਤੇ ਮੈਨੂੰ ਮਤ ਦੇਵੋ।'

ਇਸ ਤੇ ਗਿਆਨ ਚੰਦ ਨੇ ਉਸ ਨੂੰ ਹਰ ਰੋਜ਼ ਉਸ ਝੁੱਗੀ

-੧੦੬-