ਪੰਨਾ:ਦਸ ਦੁਆਰ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੈਠ ਗਈ ਕਿ ਹੋਰਨਾਂ ਕੋਲੋਂ ਵਧ ਕੇ ਮੇਰਾ ਹੱਕ ਸੁਸ਼ੀਲਾ ਉਤੇ ਹੈ। ਇਸੇ ਖ਼ਿਆਲ ਕਰ ਕੇ ਕਿ ਸੁਸ਼ੀਲਾ ਮੇਰੀ ਹੈ, ਕਦੇ ਮੈਂ ਉਸ ਨੂੰ ਝਿੜਕਦਾ, ਕਦੇ ਮਾਰਦਾ; ਪਰ ਉਹ ਵਿਚਾਰੀ ਉਫ਼ ਵੀ ਨਾ ਕਰਦੀ। ਜੇ ਕਦੇ ਮੈਂ ਉਸ ਨਾਲ ਗੁੱਸੇ ਹੋ ਜਾਂਦਾ ਤਾਂ ਉਹ ਮੇਰੀਆਂ ਮਿੰਨਤਾਂ ਕਰ ਕੇ ਮੈਨੂੰ ਮੱਨਾ ਲੈਂਦੀ।

ਸਾਰੇ ਪਿੰਡ ਵਿਚ ਸੁਸ਼ੀਲਾ ਦੀ ਸੁੰਦਰਤਾ ਦਾ ਚਰਚਾ ਸੀ ਪਰ ਮੈਂ ਇਹੋ ਜਿਹਾ ਜਾਂਗਲੀ ਸਾਂ ਕਿ ਮੈਨੂੰ ਉਸ ਦੀ ਸੁੰਦਰਤਾ ਵਿਚ ਕੋਈ ਖ਼ਾਸ ਖ਼ੂਬੀ ਨਹੀਂ ਵਿਖਾਈ ਦੇਂਦੀ ਸੀ। ਮੈਨੂੰ ਤਾਂ ਇਹੋ ਹੀ ਪਤਾ ਸੀ, ਪਈ ਸੁਸ਼ੀਲਾ ਆਪਣੇ ਪਿਤਾ ਦੇ ਘਰ ਕੇਵਲ ਇਸ ਲਈ ਪੈਦਾ ਹੋਈ ਹੈ ਕਿ ਮੇਰੀਆਂ ਝਿੜਕਾਂ ਖਾਵੇ ਤੇ ਮੇਰੀ ਖ਼ੁਸ਼ਾਮਦ ਕਰੇ। ਇਹੋ ਹੀ ਕਾਰਨ ਸੀ ਕਿ ਮੈਂ ਉਸ ਦੀ ਕੋਈ ਬਹੁਤ ਪਰਵਾਹ ਨਹੀਂ ਸਾਂ ਕਰਦਾ। ਮੈਨੂੰ ਹੰਕਾਰ ਸੀ ਕਿ ਮੇਰੇ ਪਿਤਾ ਜੀ ਪਿੰਡ ਦੇ ਵੱਡੇ ਜ਼ਿਮੀਂਦਾਰ ਤੇ ਚੌਧਰੀ ਹਨ।

ਚੰਗੀ ਤਰ੍ਹਾਂ ਪੜ੍ਹਨਾ ਲਿਖਣਾ ਸਿਖ ਜਾਣ ਦੇ ਮਗਰੋਂ ਮੇਰੇ ਪਿਤਾ ਜੀ ਮੈਨੂੰ ਬਿਉਪਾਰ ਦੀ ਵਿਦਿਆ ਦਿਵਾਣਾ ਚਾਹੁੰਦੇ ਸਨ ਤਾਂ ਜੁ ਵੱਡਾ ਹੋ ਕੇ ਮੈਂ ਕਿਸੇ ਜਾਗੀਰ ਦਾ ਪ੍ਰਬੰਧਕ ਬਣ ਸਕਾਂ, ਪਰ ਇਸ ਤਜਵੀਜ਼ ਤੋਂ ਮੈਨੂੰ ਦਿਲੋਂ ਘ੍ਰਿਣਾ ਸੀ। ਸਾਡੇ ਪਿੰਡ ਦਾ ਨੀਲ ਰਤਨ ਘਰੋਂ ਨੱਸ ਕੇ ਕਲਕੱਤੇ ਚਲਾ ਗਿਆ ਸੀ ਤੇ ਉਥੇ ਅੰਗ੍ਰੇਜ਼ੀ ਪੜ੍ਹ ਕੇ ਜ਼ਿਲਾ ਮੈਜਿਸਟ੍ਰੇਟ ਦੀ ਕਚਹਿਰੀ ਵਿਚ ਨਾਜ਼ਰ ਬਣ ਗਿਆ ਸੀ। ਅੰਗ੍ਰੇਜ਼ੀ ਵਿਦਿਆ ਪ੍ਰਾਪਤ ਕਰ ਕੇ, ਹਾਈਕੋਰਟ ਦੇ ਦਫ਼ਤਰ ਵਿਚ ਹੈਡ ਕਲਰਕ ਬਣਨ ਤੇ ਮੇਰਾ ਜੀ ਚਾਹੁੰਦਾ ਸੀ। ਮੈਂ ਵੇਖਦਾ ਸਾਂ ਕਿ ਮੇਰੇ ਪਿਤਾ ਜੀ ਕਚਹਿਰੀ ਦੇ ਉਨ੍ਹਾਂ ਮੁਨਸ਼ੀਆਂ ਬਾਬੂਆਂ ਦਾ ਬੜਾ ਆਦਰ ਕਰਦੇ ਸਨ। ਮੈਨੂੰ ਬਚਪਨ ਤੋਂ ਹੀ ਪਤਾ ਸੀ ਕਿ ਲੋਕਾਂ ਵਿਚ ਉਨ੍ਹਾਂ ਦੀ ਬਹੁਤ ਹੀ ਇੱਜ਼ਤ ਹੈ। ਪਿੰਡਾਂ ਵਿਚ ਦੇਵਤਿਆਂ ਵਾਂਗ ਉਨ੍ਹਾਂ ਦੀ ਪੂਜਾ ਹੁੰਦੀ

-੮-