ਪੰਨਾ:ਦਸ ਦੁਆਰ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁੰਦਿਆਂ ਵੀ ਨਿਥਾਵੇਂ ਮੁਸਾਫ਼ਰਾਂ ਦੀ ਖਾਤਰ ਤੇ ਪਰਾਹੁਣਾਚਾਰੀ ਵਿਚ ਰਤੀ ਭਰ ਵੀ ਕਸਰ ਨਹੀਂ ਰੱਖੀ, ਤੁਹਾਡੀ ਇਸ ਨੇਕ ਨੀਤੀ ਦੇ ਸਦਕੇ ਹੀ ਦੁੁੱਧ-ਅੰਮ੍ਰਿਤ ਦਾ ਇਕ ਅਤੁਟ ਚੋਹਾ ਬਣ ਗਿਆ ਤੇ ਤੁਹਾਡੀ ਸੁੱਕੀ ਰੋਟੀ ਤੇ ਸ਼ਹਿਤ ਨੇ ਕੜਾਹ ਪ੍ਰਸ਼ਾਦ ਦਾ ਸੁਵਾਦ ਦਿਤਾ। ਤੁਹਾਡੇ ਘਰੋਂ ਸਾਨੂੰ ਉਹੋ ਹੀ ਭੋਜਨ ਮਿਲਿਆ ਹੈ, ਜਿਹੜਾ ਦੇਵਤਿਆਂ ਨੂੰ ਸੁਵਰਗ ਵਿਚ ਪਰਾਪਤ ਹੁੰਦਾ ਹੈ। ਤੁਸਾਂ ਨੇ ਮਹਾਨ ਪੁੰਨ ਕੀਤਾ ਹੈ, ਇਸ ਕਰਕੇ ਜਿਸ ਚੀਜ਼ ਦੀ ਚਾਹ ਤੁਹਾਡੇ ਦਿਲ ਵਿਚ ਹੈ, ਦਸ ਦੇਵੋ, ਜੋ ਮੰਗੋਗੇ ਸੋ ਮਿਲ ਜਾਏਗਾ।"

ਫੂਲਾ ਸਿੰਘ ਤੇ ਬਿਸ਼ਨੀ ਇਕ ਦੂਜੇ ਦਾ ਮੂੰਹ ਤੱਕਣ ਲੱਗ ਪਏ, ਮੈਂ ਨਹੀਂ ਆਖ ਸਕਦਾ ਉਨ੍ਹਾਂ ਵਿਚੋਂ ਪਹਿਲਾਂ ਕੌਣ ਬੋਲਿਆਂ, ਪਰ ਉਸ ਇਕ ਨੇ ਹੀ ਦੋਹਾਂ ਦਾ ਦਿਲੀ ਭਾਵ ਪਰਗਟ ਕਰ ਦਿਤਾ।

"ਅਖੀਰ ਸਵਾਸਾਂ ਤੋੜੀ ਅਸੀਂ ਇਕ ਦੂਸਰੇ ਕੋਲੋਂ ਨਾ ਵਿਛੜੀਏ, ਤੇ ਜਦੋਂ ਮੌਤ ਆਵੇ ਇਕੱਠੇ ਹੀ ਪ੍ਰਾਣ ਛੋੜੀਏ ਤਾਂ ਜੁ ਸਾਡਾ ਆਪੋ ਵਿਚ ਦਾ ਸਚਾ ਪਿਆਰ ਤੋੜ ਤਕ ਨਿਭੇ।

ਮੁਸਾਫ਼ਰ ਨੇ ਪ੍ਰਸੰਨਤਾ ਨਾਲ ਆਖਿਆ, “ਇਹੋ ਹੀ ਹੋਵੇਗਾ, ਹੁਣ ਆਪਣੀ ਕੁਟੀਆ ਵਲ ਵੇਖੋ ਖਾਂ।" ਉਨ੍ਹਾਂ ਨੇ ਨਜ਼ਰ ਚੁੱਕ ਕੇ ਜੋ ਤਕਿਆ, ਆਪਣੀ ਕੁਟੀਆ ਦੀ ਥਾਂ ਸੰਗਮਰਮਰ ਦਾ ਸੁੰਦਰ ਤੇ ਵੱਡਾ ਸਾਰਾ ਮਹੱਲ ਵੇਖਕੇ ਅਸਚਰਜ ਹੋ ਗਏ। ਦੋਹਾਂ ਨੂੰ ਇਸ ਪਰਕਾਰ ਹੈਰਾਨ ਵੇਖਕੇ ਮੁਸਾਫ਼ਰ ਨੇ ਮੁਸਕਰਾ ਕੇ ਆਖਿਆ, “ਉਹ ਤੁਹਾਡਾ ਮਕਾਨ ਹੈ, ਇਸ ਮਹੱਲ ਵਿਚ ਵੀ ਇਸੇ ਪਰਕਾਰ ਖਿੜੇ ਮੱਥੇ ਪਰਾਹੁਣਚਾਰੀ ਕਰਨੀ, ਜਿਵੇਂ ਕਲ੍ਹ ਉਸ ਕੁਟੀਆ ਵਿਚ ਕੀਤੀ ਸਾਜੇ।" ਬਾਬਾ ਫੂਲਾ ਸਿੰਘ ਤੇ ਉਸਦੀ ਧਰਮ ਪਤਨੀ ਧੰਨਵਾਦ ਕਰਨ ਲਈ ਉਸਦੇ ਚਰਨੀਂ ਡਿਗ ਪਏ, ਪਰ ਰਬ ਦੀ ਕੁਦਰਤ ! ਨਾ ਉਥੇ ਉਹ ਸੀ ਤੇ ਨਾ ਪਾਰਾ।

ਫੂਲਾ ਸਿੰਘ ਤੇ ਬਿਸ਼ਨੀ ਉਸ ਸੰਗਮਰਮਰ ਦੇ ਮਹੱਲ ਵਿਚ

-੧੪੫-