ਪੰਨਾ:ਦਸ ਦੁਆਰ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਮਨ ਅਗੇ ਪਿਤਾ ਦੀ ਮੂਰਤ ਬੱਝ ਗਈ ਜੋ ਉਹ ਕਿਵੇਂ ਦੁਕਾਨ ਤੇ ਖਲੋਤਾ ਹੋਇਆ ਹੈ ਤੇ ਕਿਵੇਂ ਉਸ ਦੇ ਦੁਆਲੇ ਲੋਕਾਂ ਦੀ ਭੀੜ ਹੈ। ਹੁਣ ਤਾਂ ਪੁਸਤਕਾਂ ਵੀ ਦਿੱਸਣ ਲੱਗ ਪਈਆਂ, ਕੁਝ ਕਿੱਸੇ ਕਹਾਣੀਆਂ ਦੀਆਂ ਕਿਤਾਬਾਂ ਸਨ, ਕੁਝ ਧਾਰਮਕ ਪੋਥੀਆਂ ਤੇ ਕੁਝ ਮੂਰਤਾਂ ਵਾਲੀਆਂ ਦਿਲ ਪ੍ਰਚਾਵੇ ਦੀਆਂ ਪੁਸਤਕਾਂ ਸਨ। ਇਕ ਪਾਸੇ ਅਖ਼ਬਾਰਾਂ ਦਾ ਢੇਰ ਪਿਆ ਸੀ ਤੇ ਦੂਜੇ ਪਾਸੇ ਕਾਗਜ਼, ਕਲਮਾਂ, ਪੇਨਸਲਾਂ ਆਦਿ ਲਿਖਣ ਪੜ੍ਹਨ ਦਾ ਸਾਮਾਨ ਸੱਜਿਆ ਪਿਆ ਸੀ। ਹੁਣ ਤਾਂ ਗਾਹਕਾਂ ਦੀਆਂ ਮੂਰਤਾਂ ਵੀ ਅੱਖਾਂ ਅਗੇ ਆ ਗਈਆਂ। ਔਹ ਇਕ ਜ਼ਿਮੀਂਦਾਰ ਆਇਆ ਹੈ, ਜਿਹੜਾ ਪੜ੍ਹ ਲਿਖ ਤਾਂ ਕੁਝ ਨਹੀਂ ਸਕਦਾ, ਪਰ ਮੂਰਤਾਂ ਵੇਖਣ ਲਈ ਹੱਟੀ ਤੇ ਆ ਖਲੋਤਾ ਹੈ। ਉਸ ਦੇ ਮਗਰੋਂ ਇਕ ਬਿਉਪਾਰੀ ਆਇਆ ਹੈ, ਜਿਸ ਨੇ ਅਖ਼ਬਾਰ ਖ਼ਰੀਦ ਲਈ ਹੈ। ਫਿਰ ਤਿੰਨ ਚਾਰ ਮੁੰਡਿਆਂ ਦੀ ਟੋਲੀ ਹੱਟੀ ਦੇ ਲਾਗੇ ਆ ਢੁਕੀ ਹੈ। ਉਨ੍ਹਾਂ ਨੂੰ ਘਰੋਂ ਕੁਝ ਪੈਸੇ ਮਿਲੇ ਹਨ ਤੇ ਇਕ ਹੱਟੀ ਤੋਂ ਦੂਜੀ ਹੱਟੀ ਫਿਰ ਰਹੇ ਹਨ। ਬਜ਼ਾਰ ਵਿਚ ਇਤਨੀਆਂ ਚੀਜ਼ਾਂ ਪਈਆਂ ਸਨ ਜੋ ਉਹ ਫ਼ੈਸਲਾ ਨਹੀਂ ਕਰ ਸਕਦੇ ਜੋ ਕਿਹੜੀ ਚੀਜ਼ ਖ਼ਰੀਦਣ।

ਇਸ ਸਾਰੇ ਸਮੇਂ ਵਿਚ ਵਿਚਾਰਾ ਮਿਸਟਰ ਜਾਨਸਨ ਕਿਤਾਬਾਂ ਤੇ ਅਖ਼ਬਾਰਾਂ ਵੇਚਣ ਵਿਚ ਵੱਡਾ ਜਤਨ ਕਰ ਰਿਹਾ ਸੀ। ਸ਼ੈਤ ਦੋ ਚਾਰ ਪੈਸਿਆਂ ਦੇ ਲਾਭ ਲਈ ਇਕ ਗਾਹਕ ਨਾਲ ਉਸ ਨੂੰ ਪੂਰਾ ਘੰਟਾ ਮਗਜ਼ ਮਾਰਨਾ ਪੈਂਦਾ ਸੀ।

ਸੈਮ ਦੇ ਦਿਲ ਵਿਚ ਆਇਆ, ਵਿਚਾਰੇ ਬਾਪੂ ਦਾ ਮੱਥਾ ਡਾਢਾ ਦੁਖਦਾ ਹੋਵੇਗਾ। ਅਫ਼ਸੋਸ ਜੋ ਉਸ ਦਾ ਹੁਕਮ ਮੰਨ ਕੇ ਮੈਂ ਚਲਾ ਨਾ ਗਿਆ। ਇਹ ਖ਼ਿਆਲ ਆਉਂਦਿਆਂ ਹੀ ਉਹ ਆਪਣੀ ਮਾਤਾ ਕੋਲ ਗਿਆ, ਜਿਹੜੀ ਘਰ ਦੇ ਕੰਮ ਕਾਜ ਵਿਚ ਰੁੱਝੀ ਹੋਈ ਸੀ ਤੇ ਜਿਸ ਨੂੰ ਪਿਤਾ ਪੁੱਤਰ ਦੀ ਇਸ ਗੱਲ ਦਾ ਪਤਾ ਹੀ ਨਹੀਂ

-੧੫੧-