ਪੰਨਾ:ਦਸ ਦੁਆਰ.pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੦

ਕੰਚਨ ਛੋਹ

੧.

ਰਾਜਾ ਮਾਇਆ ਦਾਸ ਸੱਚ-ਮੁੱਚ ਮਾਇਆ ਦਾ ਹੀ ਦਾਸ ਸੀ। ਉਠਦਿਆਂ, ਬੈਠਦਿਆਂ, ਸੁਤਿਆਂ, ਜਾਗਦਿਆਂ, ਰਾਤ ਦਿਨ ਹਰ ਵੇਲੇ ਉਸ ਨੂੰ ਇਸੇ ਗੱਲ ਦੀ ਲਗਨ ਸੀ, ਜੋ ਕਿਵੇਂ ਰੁਪਿਆ ਇਕੱਤ੍ਰ ਹੋਵੇ। ਜੇ ਆਪਣਾ ਤਾਜ ਉਸ ਨੂੰ ਚੰਗਾ ਲਗਦਾ ਸੀ ਤਾਂ ਕੇਵਲ ਇਸ ਲਈ ਜੋ ਉਹ ਸੋਨੇ ਦਾ ਬਣਿਆ ਹੋਇਆ ਸੀ। ਬਸ ਸੋਨੇ ਬਿਨਾਂ ਉਸ ਨੂੰ ਹੋਰ ਕੋਈ ਚੀਜ਼ ਚੰਗੀ ਹੀ ਨਹੀਂ ਲਗਦੀ ਸੀ। ਹਾਂ ਰੱਬ ਦੀ ਕੁਦਰਤ ਉਸ ਦੀ ਇਕ ਨਿੱਕੀ ਜਿਹੀ ਕੁੜੀ ਸੀ, ਜਿਸ ਲਈ ਸੋਨੇ ਵਰਗਾ ਹੀ ਪਿਆਰ ਉਸ ਦੇ ਦਿਲ ਵਿਚ ਸੀ, ਇਸੇ ਲਈ ਤਾਂ ਉਸ ਨੇ ਉਸ ਦਾ ਨਾਉਂ ਵੀ ਸੋਨੀ ਹੀ ਰੱਖਿਆ ਸੀ।

ਜਦੋਂ ਦੋਵੇਂ ਬਾਹਵਾਂ ਪਸਾਰ ਕੇ ਸੋਨੀ ਉਸ ਵੱਲ ਦੌੜ ਕੇ ਆਉਂਦੀ ਤੇ ਉਸ ਦੇ ਗਲੇ ਆ ਚੰਮੜਦੀ ਤਾਂ ਖ਼ੁਸ਼ੀ ਦੇ ਮਾਰੇ ਉਸ ਦੀਆਂ ਬਾਛਾਂ ਖੁਲ੍ਹ ਜਾਂਦੀਆਂ, ਪਰ ਜਿਤਨਾ ਵਧੀਕ ਉਹ ਉਸ ਦੇ ਨਾਲ ਪਿਆਰ ਕਰਦਾ, ਉੱਤਨੀ ਹੀ ਵਧੀਕ ਉਸ ਲਈ ਧਨ ਦੌਲਤ ਇਕੱਤ੍ਰ ਕਰਨ ਦੀ ਚਾਹ ਉਤਪੰਨ ਹੁੰਦੀ। ਇਸ ਮੂਰਖ ਦੀ

-੧੫੯-