ਪੰਨਾ:ਦਸ ਦੁਆਰ.pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੇ ਉਤਾਰ ਕੇ ਵੇਖਿਆ ਤਾਂ ਉਹ ਸ਼ੀਸ਼ੇ ਹੀ ਨਹੀਂ ਸਨ, ਸਗੋਂ ਪੀਲੇ ਸੋਨੇ ਦੇ ਟੋਟੇ ਸਨ। ਭਾਵੇਂ ਸੋਨੇ ਕਰ ਕੇ ਹੁਣ ਉਹ ਵਡਮੁੱਲੀ ਸੀ ਪਰ ਐਨਕ ਦੇ ਕੰਮ ਲਈ ਹੁਣ ਕੌਡੀਓ ਵੀ ਖੋਟੀ ਸੀ। ਮਾਇਆ ਦਾਸ ਕੁਝ ਥੋੜ੍ਹਾ ਜਿਹਾ ਘਬਰਾਇਆ ਜੋ ਬੇ-ਸ਼ੁਮਾਰ ਦੌਲਤ ਦੇ ਹੁੰਦਿਆਂ ਉਸ ਨੂੰ ਮੁੜ ਕਦੇ ਕੰਮ ਦੇਣ ਵਾਲੀਆਂ ਐਨਕਾਂ ਨਹੀਂ ਹੋ ਸਕਣਗੀਆਂ।

ਕੁਝ ਵਿਚਾਰ ਦੇ ਮਗਰੋਂ ਉਹ ਆਪਣੇ ਦਿਲ ਵਿਚ ਆਖਣ ਲੱਗਾ, "ਜਿਥੇ ਇਤਨਾ ਲਾਭ ਹੋਇਆ ਹੈ, ਜੇ ਥੋੜ੍ਹੀ ਜਿਤਨੀ ਔਕੜ ਆ ਗਈ ਤਾਂ ਕੀ ਡਰ ਹੈ। ਇਸ ਸ਼ਕਤੀ ਦੇ ਪ੍ਰਾਪਤ ਕਰਨ ਲਈ ਜੇ ਅੱਖਾਂ ਦੀ ਨਹੀਂ ਤਾਂ ਐਨਕਾਂ ਦੀ ਕੁਰਬਾਨੀ ਤਾਂ ਵੱਡੀ ਮਾਮੂਲੀ ਗੱਲ ਹੈ। ਮਾਮੂਲੀ ਕੰਮਾਂ ਲਈ ਤਾਂ ਮੇਰੀਆਂ ਅੱਖਾਂ ਕੰਮ ਦਿੰਦੀਆਂ ਰਹਿਣਗੀਆਂ, ਬਾਕੀ ਪੜ੍ਹਨ ਲਿਖਣ ਲਈ ਸੋਨੀ ਛੇਤੀ ਹੀ ਵੱਡੀ ਹੋ ਕੇ ਮੇਰੀ ਸਹਾਇਤਾ ਕਰਨ ਲੱਗ ਪਏਗੀ।

ਓਏ ਤੂੰ ਰਾਜਾ ਏਂ ਕੁਲ ਦੁਨੀਆਂ ਦਾ, ਮਿਲ ਗਿਆ ਤੇਨੂੰ ਸੁੱਚਾ ਵਰ !

ਜਿਸ ਦੇ ਪਿਛੇ ਫਿਰੇ ਜ਼ਮਾਨਾ, ਉਸ ਦੀ ਰੁਲ ਪਈ ਤੇਰੇ ਘਰ !

ਜਿਸ ਸੋਨੇ ਦੀ ਮਿਲਦੀ ਸੋ ਨਾ, ਓਹ ਤੇਰੀ ਅੱਖਾਂ ਦਾ ਨੂਰ !

ਫੁੱਲਾਂ ਦੀ ਖ਼ੁਸਬੂ ਦੀ ਖ਼ਾਤਰ, ਕੰਡਿਆਂ ਦੀ ਪਰਵਾਹ ਨ ਕਰ !

ਸਿਆਣਾ ਰਾਜਾ ਮਾਇਆ ਦਾਸ ਆਪਣੇ ਇਸ ਭਾਗਾਂ ਤੇ ਇਤਨਾ ਪ੍ਰਸੰਨ ਸੀ ਜੋ ਉਸ ਨੂੰ ਇਉਂ ਭਾਸਦਾ ਸੀ ਜੋ ਮਹਿਲ ਇਕ ਤੰਗ ਥਾਂ ਹੈ ਤੇ ਉਹ ਉਥੇ ਮਿਟ ਨਹੀਂ ਸਕਦਾ। ਇਸ ਲਈ ਉਹ ਥਲੇ ਉਤਰਿਆ ਤੇ ਇਹ ਵੇਖ ਕੇ ਜੋ ਪਉੜੀਆਂ ਦਾ ਡੰਡਾ ਜਿਸ ਉਤੇ ਉਸ ਨੇ ਹੱਥ ਰੱਖਿਆ ਹੈ, ਸੋਨੇ ਦਾ ਹੋ ਗਿਆ ਹੈ, ਹੱਸਿਆ। ਉਸ ਨੇ ਕੁੰਡੀ ਖੋਲ੍ਹੀ ਜਿਹੜੀ ਇਕ ਮਿੰਟ ਪਹਿਲਾਂ ਤਾਂ ਪਿਤਲ ਦੀ ਸੀ, ਪਰ ਹੁਣ ਉਸ ਦੇ ਹੱਥ ਲਗਣ ਨਾਲ ਸੋਨੇ ਦੀ ਹੋ ਗਈ ਸੀ ਤੇ ਬਾਗ਼ ਵਿਚ ਜਾ ਵੜਿਆ। ਇਥੇ

-੧੬੮-