ਪੰਨਾ:ਦਸ ਦੁਆਰ.pdf/178

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਇਆ ਦਾਸ ਦੇ ਮਨ ਦਾ ਮਨੋਰਥ ਪੂਰਾ ਹੋ ਗਿਆ ਸੀ, ਕੰਚਨ ਛੋਹ ਦੀ ਸ਼ਕਤੀ ਉਸ ਦੇ ਹੱਥ ਆ ਚੁਕੀ ਸੀ, ਪਰ ਇਸ ਸਮੇਂ ਉਸ ਦੀ ਦਸ਼ਾ ਦਾ ਅਨੁਮਾਨ ਤੁਸੀਂ ਆਪ ਹੀ ਲਾ ਲਵੋ। ਉਹ ਹਥ ਮਲਦਾ, ਸਿਰ ਖੋਂਹਦਾ ਤੇ ਢਾਹੀਂ ਮਾਰ ਕੇ ਰੋਂਦਾ ਸੀ। ਇਨ੍ਹਾਂ ਨੇਤਰਾਂ ਨਾਲ ਨਾ ਤਾਂ ਸੋਨੀ ਨੂੰ ਵੇਖ ਸਕਦਾ ਤੇ ਨਾ ਹੀ ਉਸ ਤੋਂ ਅੱਖ ਚੁੱਕ ਸਕਦਾ। ਜਿਉਂ ਜਿਉਂ ਉਸ ਨੂੰ ਵੇਖਦਾ, ਉਸ ਦਾ ਹਿਰਦਾ ਫੱਟਦਾ ਜਾਂਦਾ, ਕਦੇ ਖਿਆਲ ਕਰਦਾ ਜੋ ਉਹ ਸਚਮੁਚ ਸੋਨੀ ਹੈ ਤੇ ਪਿਆਰ ਭਰੀ ਨਜ਼ਰ ਨਾਲ ਉਸ ਦੇ ਵਲ ਤਕ ਰਹੀ ਹੈ, ਪਰ ਝਟ ਹੀ ਸਮਝ ਆ ਜਾਂਦੀ ਜੋ ਨਹੀਂ, ਸੋਨੀ ਦਾ ਬੁਤ ਪਿਆ ਹੈ। ਰੋ ਰੋ ਕੇ ਆਖਦਾ, ਕਿਹਾ ਹੀ ਚੰਗਾ ਹੁੰਦਾ ਜੋ ਮੈਂ ਗ਼ਰੀਬ ਹੁੰਦਾ ਤਾਂ ਜੋ ਇਹ ਦਿਨ ਵੇਖਣਾ ਨ ਪੈਂਦਾ ! ਜੇ ਕਦੇ ਕੋਈ ਮੇਰਾ ਸਾਰਾ ਧਨ ਲੈ ਕੇ ਵੀ ਇਸ ਬੱਚੀ ਦੇ ਮੁਖੜੇ ਤੇ ਰਤੀ ਕੁ ਲਾਲੀ ਲੈ ਆਵੇ ਤਾਂ ਮੈਂ ਆਪਣੇ ਧੰਨ ਭਾਗ ਸਮਝਾਂ।

ਮਾਇਆ ਦਾਸ ਨਿਰਾਸਤਾ ਦੇ ਸਾਗਰ ਵਿਚ ਡੁੱਬਾ ਪਿਆ ਸੀ, ਜਦੋਂ ਅਚਨਚੇਤ ਉਸ ਦੀ ਨਜ਼ਰ ਇਕ ਓਪਰੇ ਪੁਰਸ਼ ਤੇ ਪਈ ਜਿਹੜਾ ਦਰ ਤੇ ਖੜਾ ਸੀ। ਉਸ ਨੂੰ ਵੇਖਦਿਆਂ ਹੀ ਬਿਨਾਂ ਬੋਲੇ ਮਾਇਆ ਦਾਸ ਨੇ ਆਪਣਾ ਸਿਰ ਤਲੇ ਸੁੱਟ ਲਿਆ, ਕਿਉਂ ਜੋ ਉਸ ਨੇ ਪਛਾਣ ਲੀਤਾ ਸੀ ਜੋ ਇਹ ਓਪਰਾ ਪੁਰਸ਼ ਉਹੋ ਹੀ ਹੈ ਜਿਹੜਾ ਕਲ ਤਹਿਖਾਨੇ ਵਿਚ ਉਸ ਨੂੰ ਮਿਲਿਆ ਸੀ ਤੇ ਕੰਚਨ ਛੋਹ ਦਾ ਵਰ ਦੇ ਗਿਆ ਸੀ। ਓਪਰਾ ਪੁਰਸ਼ ਅੱਜ ਵੀ ਕਲ੍ਹ ਵਾਂਗ ਹੀ ਮੁਸਕਰਾ ਰਿਹਾ ਸੀ, ਜਿਸ ਨਾਲ ਕਮਰਾ ਤੇ ਉਸ ਵਿਚ ਪਿਆ ਸੋਨੀ ਦਾ ਬੁਤ ਤੇ ਹੋਰ ਸਾਰੀਆਂ ਚੀਜ਼ਾਂ ਚਮਕ ਉਠੀਆਂ, ਪਰ ਮਾਇਆ ਦਾਸ ਨੇ ਮੂੰਹ ਪਰੇ ਕਰ ਲੀਤਾ।

ਓਪਰੇ ਪੁਰਸ਼ ਨੇ ਕਿਹਾ, “ਦਸੋ ਮਿੱਤ੍ਰ ਮਾਇਆ ਦਾਸ, ਕੰਚਨ ਛੋਹ ਦੀ ਸ਼ਕਤੀ ਨੂੰ ਕਿਵੇਂ ਵਰਤਿਆ ਜੇ ?" ਮਾਇਆ

-੧੭੪-