ਪੰਨਾ:ਦਸ ਦੁਆਰ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਸਤਾਂ ਦੇ ਜਤਨਾਂ ਵਿਚ ਆਪਣੇ ਜੀਵਨ ਨੂੰ ਕੌੜਾ ਕਰ ਲੈਂਦਾ ਹੈ।

ਜੇ ਕਦੇ ਮੈਂ ਚਾਹੁੰਦਾ ਤਾਂ ਸੁਸ਼ੀਲਾ ਨਾਲ ਵਿਆਹ ਕਰ ਕੇ ਇਹ ਦਿਨ ਮੌਜਾਂ ਬਹਾਰਾਂ ਵਿਚ ਬਤੀਤ ਕਰ ਸਕਦਾ ਸਾਂ, ਪਰ ਮੇਰੇ ਸਿਰ ਤੇ ਤਾਂ ਉਸ ਵੇਲੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਲੀਡਰ ਬਣਨ ਦਾ ਭੂਤ ਸਵਾਰ ਸੀ। ਕਿੱਥੇ ਉਹ ਤੇ ਕਿੱਥੇ ਇਹ ਕਿ ਮੈਂ ਹੁਣ ਸਕੂਲ ਵਿਚ ਮਾਸਟਰ ਹਾਂ ਤੇ ਇਹ ਰਾਮ ਲਾਲ ਬਾਬੂ ਜਿਸ ਨੂੰ ਕੋਈ ਜਾਣਦਾ ਵੀ ਨਹੀਂ ਸੀ, ਅੱਜ ਸੁਸ਼ੀਲਾ ਦਾ ਮਾਲਕ ਹੈ। ਸੁਸ਼ੀਲਾ ਦੇ ਦਿਲ ਵਿਚ ਉਸ ਲਈ ਕੋਈ ਖ਼ਾਸ ਖਿੱਚ ਨਹੀਂ ਤੇ ਉਸ ਲਈ ਸੁਸ਼ੀਲਾ ਹੋਰ ਸਾਧਾਰਨ ਕੁੜੀਆਂ ਵਾਂਗ ਹੀ ਸੀ। ਉਹ ਪੈਸੇ ਦਾ ਪੀਰ ਸੀ ਤੇ ਸੁਸ਼ੀਲਾ ਉਸ ਲਈ ਰੋਟੀ ਪਕਾਂਦੀ ਸੀ। ਜੇ ਕਦੇ ਕਿਸੇ ਦਿਨ ਰਿੰਨ੍ਹਣ ਪਕਾਣ ਵਿਚ ਕੋਈ ਕਸਰ ਰਹਿ ਜਾਂਦੀ ਤਾਂ ਉਹ ਉਸ ਨੂੰ ਝਿੜਕਦਾ ਤੇ ਜਦ ਕਦੇ ਖ਼ੁਸ਼ ਹੁੰਦਾ, ਉਸ ਨੂੰ ਚੂੜੀਆਂ ਬਣਵਾ ਦਿੰਦਾ।

ਰਾਮ ਲਾਲ ਬਾਬੂ ਕਿਸੇ ਜ਼ਰੂਰੀ ਮੁਕੱਦਮੇ ਤੇ ਭੁਗਤਣ ਲਈ ਕਿਧਰੇ ਬਾਹਰ ਗਿਆ। ਹੁਣ ਸੁਸ਼ੀਲਾ ਵੀ ਮੇਰੇ ਵਾਂਗ ਹੀ ਮਕਾਨ ਵਿਚ ਇਕੱਲੀ ਸੀ।

ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਉਹ ਸੋਮਵਾਰ ਦਾ ਦਿਨ ਸੀ, ਸਵੇਰ ਤੋਂ ਹੀ ਅਸਮਾਨ ਤੇ ਬੱਦਲ ਛਾਏ ਹੋਏ ਸਨ। ਦਸ ਵਜੇ ਮੀਂਹ ਵੱਸਣ ਲੱਗ ਪਿਆ। ਮੌਸਮ ਖ਼ਰਾਬ ਹੋਣ ਕਰ ਕੇ ਮਾਸਟਰ ਨੇ ਸਕੂਲ ਬੰਦ ਕਰ ਦਿੱਤਾ। ਸਾਰਾ ਦਿਨ ਤੇ ਰਾਤ ਮੀਂਹ ਵੱਸਦਾ ਰਿਹਾ। ਅਗਲੇ ਦਿਨ ਦੁਪਹਿਰ ਦੇ ਵੇਲੇ ਮੀਂਹ ਬਹੁਤ ਹੀ ਜ਼ੋਰ ਨਾਲ ਵੱਸਣ ਲੱਗ ਪਿਆ ਤੇ ਉਸ ਦੇ ਨਾਲ ਹੀ ਇਤਨੇ ਜ਼ੋਰ ਦੀ ਹਨ੍ਹੇਰੀ ਵੱਗਣ ਲੱਗ ਪਈ ਕਿ ਰੱਬ ਹੀ ਰੱਖੇ। ਜਿਉਂ ਜਿਉਂ ਰਾਤ ਹੁੰਦੀ ਗਈ, ਮੀਂਹ ਤੇ ਹਨ੍ਹੇਰੀ ਤੇਜ਼ ਹੁੰਦੇ ਗਏ। ਇਸ ਗੱਲ ਦੇ ਦੱਸਣ ਦੀ ਕੀ ਲੋੜ ਹੈ ਕਿ ਇਹੋ ਜਿਹੀ ਰਾਤ ਸੌਣ ਦਾ ਜਤਨ

-੧੪-