ਪੰਨਾ:ਦਸ ਦੁਆਰ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ, ਇਹ ਤੁਸੀਂ ਹੀ ਜਾਣ ਸਕਦੇ ਹੋ। ਅਖ਼ੀਰਲੇ ਸ਼ਬਦਾਂ ਵਲ ਵਧੇਰਾ ਧਿਆਨ ਦੇਂਦੇ ਹੋਏ ਹਨੁਮੰਤਾ ਨੇ ਪੁਛਿਆ, "ਕੀ ਕੁਸਮ ਨੇ ਇਸ ਵਿਆਹ ਦੀ ਵਿਰੋਧਤਾ ਨਹੀਂ ਕੀਤੀ ਸੀ?" ਇਸ ਗਲ ਨੂੰ ਸਮਝਣਾ ਰਤੀ ਕੁ ਔਖਾ ਹੈ", ਸ਼ੰਕਰ ਨੇ ਉੱਤਰ ਦਿਤਾ, ਪੁੱਤ੍ਰ ਤੁਹਾਨੂੰ ਪਤਾ ਹੀ ਹੈ ਜੋ ਤੀਵੀਂ ਦੇ ਦਿਮਾਗ਼ ਦੀ ਬਣਾਵਟ ਕਿਹੋ ਜਹੀ ਹੁੰਦੀ ਹੈ, ਜਦੋਂ ਉਹ 'ਨਹੀਂ' ਆਖਦੀ ਹੈ ਤਾਂ ਉਸ ਤੋਂ ਉਸ ਦਾ ਭਾਵ 'ਹਾਂ' ਦਾ ਹੁੰਦਾ ਹੈ। ਦੂਜੇ ਮਕਾਨ ਵਿਚ ਬਦਲੇ ਜਾਣ ਮਗਰੋਂ ਕੁਝ ਦਿਨ ਤਾਂ ਉਹ ਤੁਹਾਨੂੰ ਵੇਖੇ ਬਿਨਾਂ ਪਗਲੀ ਜਿਹੀ ਰਹੀ। ਮਾਲੂਮ ਹੁੰਦਾ ਹੈ ਜੋ ਤੁਸਾਂ ਨੇ ਵੀ ਉਸ ਦੇ ਨਵੇਂ ਮਕਾਨ ਦਾ ਪਤਾ ਕਢ ਹੀ ਲਿਆ ਸੀ। ਕਾਲਜ ਜਾਂਦੇ ਹੋਏ ਤੁਸੀਂ ਵੀ ਰਾਹ ਕਟ ਕੇ ਬਹੁਤ ਵਾਰੀ, ਸ੍ਰੀ ਪਤੀ ਦੇ ਘਰ ਦੇ ਸਾਹਮਣੇ ਚੱਕਰ ਲਗਾਂਦੇ ਵਿਖਾਈ ਦੇਂਦੇ ਸਓ, ਤੇ ਤੁਹਾਡੀਆਂ ਨਜ਼ਰਾਂ ਕਾਲਜ ਨੂੰ ਤਲਾਸ਼ ਕਰਨ ਦੀ ਥਾਂ ਇਕ ਭਲੇਮਾਨਸ ਦੇ ਮਕਾਨ ਦੀ ਸਲਾਖਾਂ ਵਾਲੀ ਬਾਰੀ ਵਲ ਗੱਡੀਆਂ ਰਹਿੰਦੀਆਂ ਸਨ, ਜਿਸ ਵਿਚ ਕੇਵਲ ਕੀੜਿਆਂ ਪਤੰਗਿਆਂ ਜਾਂ ਪਾਗਲਾਂ ਦੀਆਂ ਨਜ਼ਰਾਂ ਹੀ ਕੁਝ ਸਫ਼ਲਤਾ ਪਰਾਪਤ ਕਰ ਸਕਦੀਆਂ ਸਨ। ਮੈਨੂੰ ਤੁਹਾਡੀ ਦੋਹਾਂ ਦੀ ਇਸ ਦਸ਼ਾ ਤੇ ਤਰਸ ਆਉਂਦਾ ਸੀ, ਮੈਂ ਵੇਖ ਰਿਹਾ ਸੀ ਜੋ ਨਾ ਕੁੜੀ ਨੂੰ ਅਮਨ ਹੈ ਤੇ ਨਾ ਤੁਹਾਨੂੰ ਚੈਨ ਹੈ। ਇਸ ਦਸ਼ਾ ਵਿਚ ਤੁਸਾਂ ਨੇ ਪੜ੍ਹਾਈ ਕੀ ਕਰਨੀ ਸੀ। ਇਕ ਦਿਨ ਕੁਸਮ ਨੂੰ ਬੁਲਾ ਕੇ ਮੈਂ ਆਖਿਆ, "ਸੁਣੋ ਬੇਟੀ ਮੈਂ ਬੁੱਢਾ ਆਦਮੀ ਹਾਂ ਤੇ ਤੁਹਾਨੂੰ ਮੈਥੋਂ ਸ਼ਰਮ ਨਹੀਂ ਕਰਨੀ ਚਾਹੀਦੀ। ਮੈਨੂੰ ਪਤਾ ਹੈ ਜੋ ਕਿਸ ਦੇ ਵਾਸਤੇ ਤੇਰਾ ਦਿਲ ਤੇ ਤੇਰੀ ਜਾਨ ਪਈ ਧੁਖਦੀ ਹੈ। ਉਸ ਨੌਜਵਾਨ ਦੀ ਦਸ਼ਾ ਵੀ ਤਰਸ ਯੋਗ ਹੈ। ਮੈਂ ਚਾਹੁੰਦਾ ਹਾਂ ਜੋ ਤੁਸਾਂ ਦੋਹਾਂ ਦਾ ਮਿਲਾਪ ਕਰਾ ਦੇਵਾਂ।" ਇਹ ਸੁਣ ਕੇ ਕੁਸਮ ਦੇ ਨੇਤਰਾਂ ਵਿਚੋਂ ਮੋਤੀਆਂ ਵਾਂਗ ਅੱਥਰੂ ਵਗ ਨਿਕਲੇ ਤੇ ਉਹ ਆਪਣਾ ਮੂੰਹ ਲੁਕਾਂਦੀ ਹੋਈ ਭੱਜ ਗਈ। ਇਸਦੇ

-੫੫-