ਪੰਨਾ:ਦਸ ਦੁਆਰ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਨ ਵਾਲੀ ਗੱਲ ਨਹੀਂ ਸੀ।

ਭਾਵੇਂ ਆਮ ਤੌਰ ਤੇ ਵੇਖਣ ਵਿਚ ਆਇਆ ਹੈ ਜੋ ਸੁਰਸ੍ਵਤੀ ਤੇ ਲਖ਼ਸ਼ਮੀ ਦੇਵੀਆਂ ਦਾ ਇਕ ਥਾਂ ਨਿਵਾਸ ਬਹੁਤ ਹੀ ਘੱਟ ਹੁੰਦਾ ਹੈ, ਪ੍ਰੰਤੂ ਸੁਭਾਗ ਟੈਗੋਰ ਖ਼ਾਨਦਾਨ ਵਿਚ ਇਹ ਦੋਵੇਂ, ਵਿਦਿਆ ਤੇ ਧਨ ਦੀਆਂ ਦੇਵੀਆਂ, ਇਕੱਠੀਆਂ ਹੀ ਗਲਵੱਕੜੀ ਪਾ ਕੇ ਖੇਡਦੀਆਂ ਰਹੀਆਂ ਸਨ। ਜਿੱਥੇ ਇਹ ਇਕ ਰੱਜਦਾ ਪੁੱਜਦਾ ਅਮੀਰ ਘਰਾਣਾ ਹੋਇਆ ਹੈ, ਉਥੇ ਇਸ ਖ਼ਾਨਦਾਨ ਦੇ ਪੁਰਸ਼ ਲਿਆਕਤ ਤੇ ਵਿਦਿਆ ਦੀਆਂ ਰੱਬੀ ਦਾਤਾਂ ਵਿਚ ਕਿਸੇ ਤੋਂ ਪਿਛੋਂ ਨਹੀਂ ਰਹੇ। ਕੇਵਲ ਇਹੋ ਹੀ ਨਹੀਂ, ਇਸੇ ਘਰਾਣੇ ਦੇ ਕੁਝ ਕੁ ਪੁਰਸ਼ ਬ੍ਰਹਮੂ ਸਮਾਜ ਦੇ ਚੰਗੇ ਉੱਘੇ ਮੈਂਬਰ ਹੋਏ ਹਨ ਤੇ ਇਨ੍ਹਾਂ ਵਿਚੋਂ ਹੀ ਇਕ ਰਾਬਿੰਦਰਾ ਨਾਥ ਜੀ ਦੇ ਪਿਤਾ, ਦੈਵਿੰਦਰਾ ਨਾਥ ਜੀ, ਜਿਨ੍ਹਾਂ ਨੂੰ ਮਹਾਂ ਰਿਸ਼ੀ ਕਰ ਕੇ ਸੱਦਿਆ ਜਾਂਦਾ ਸੀ, ਹੋਏ ਹਨ।

ਇਹੋ ਜਿਹੇ ਉੱਘੇ ਘਰਾਣੇ ਵਿਚ ਰਾਬਿੰਦਰਾ ਨਾਥ ਜੀ ਦਾ ਜਨਮ ੬ ਮਈ ੧੮੬੧ ਨੂੰ ਕਲਕੱਤੇ ਵਿਚ ਹੋਇਆ। ਇਹੋ ਜਿਹੇ ਘਰ ਵਿਚ ਕਿਹੜੀ ਗੱਲ ਦਾ ਘਾਟਾ ਸੀ? ਪ੍ਰੰਤੂ ਵਾਹਿਗੁਰੂ ਦੀ ਕੁਦਰਤ, ਅਜੇ ਬੱਚੇ ਹੀ ਸਨ ਜੋ ਮਾਤਾ ਜੀ ਪੁੱਤ੍ਰ ਨੂੰ ਵਿਛੋੜੇ ਦਾ ਸੱਲ ਦੇ ਕੇ ਪ੍ਰਲੋਕ ਨੂੰ ਸਿਧਾਰ ਗਏ। ਪਿਤਾ ਜੀ ਅੱਗੇ ਹੀ ਇਕ ਤਿਆਗੀਆਂ ਵਾਲਾ ਜੀਵਨ ਬਤੀਤ ਕਰਦੇ ਸਨ, ਇਸ ਲਈ ਇਸ ਬੱਚੇ ਦੀ ਪਾਲਣਾ ਦਾ ਕੰਮ ਨੌਕਰਾਂ ਚਾਕਰਾਂ ਦੇ ਹੱਥ ਵਿਚ ਹੀ ਰਿਹਾ। ਪੜ੍ਹਨ ਲਈ ਪਾਠਸ਼ਾਲਾ ਵਿਚ ਭੇਜਿਆ, ਵੱਖਰੇ ਉਸਤਾਦ ਰੱਖ ਦਿੱਤੇ, ਪ੍ਰੰਤੂ ਰਾਬਿੰਦਰਾ ਨਾਥ ਜੀ ਨੇ ਪੁਸਤਕਾਂ ਵੱਲ ਕੋਈ ਵਧੀਕ ਰੁਚੀ ਨਾ ਦਿੱਤੀ। ਸਕੂਲਾਂ ਦੀ ਪੜ੍ਹਾਈ ਤੋਂ ਕੁਦਰਤੀ ਹੀ ਇਨ੍ਹਾਂ ਨੂੰ ਘਿਰਣਾ ਸੀ, ਇਸ ਲਈ ਇਥੇ ਇਨ੍ਹਾਂ ਦਾ ਦਿਲ ਕਿਵੇਂ ਲੱਗਦਾ?

ਮੁੱਕਦੀ ਗੱਲ ਇਹ ਜੋ ਇਨ੍ਹਾਂ ਨੇ ਵਿਦਿਆ ਸਕੂਲਾਂ ਦੇ

-੨-