ਪੰਨਾ:ਦਸ ਦੁਆਰ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੱਡੀ ਦਿੱਕਤ ਪੇਸ਼ ਆਈ, ਕਿਉਂ ਜੋ ਉਸ ਨੇ ਨਾਂਹ ਕਰ ਦਿਤੀ ਸੀ। ਉਹ ਮੁੜ ਮੁੜ ਮੈਨੂੰ ਇਹੋ ਆਖਦੀ ਸੀ, "ਚਾਚਾ ਜੀ ਇਹ ਗੱਲ ਜਾਣ ਹੀ ਦਿਉ।" ਮੈਂ ਨਰਾਜ਼ ਹੋ ਕੇ ਆਖਦਾ, ਝੱਲੀਏ ਕੁੜੀਏ, ਤੇਰਾ ਇਸ ਤੋਂ ਕੀ ਮਤਲਬ ਹੈ, ਜਦੋਂ ਸਾਰੇ ਮਾਮਲੇ ਦਾ ਫ਼ੈਸਲਾ ਹੋ ਚੁਕਾ ਹੈ ਤਾਂ ਅਸੀਂ ਹੁਣ ਨਾਂਹ ਕਿਵੇਂ ਕਰ ਸਕਦੇ ਹਾਂ।"

ਉਹ ਆਖਦੀ, "ਮੈਨੂੰ ਕਿਧਰੇ ਭੇਜ ਦਿਉ ਤੇ ਇਹ ਧੁਮਾ ਦਿਉ ਕਿ ਮੈਂ ਮਰ ਗਈ ਹਾਂ।"

ਮੈਂ ਆਖਦਾ, "ਉਸ ਨੌਜਵਾਨ ਮੁੰਡੇ ਦਾ ਕੀ ਹਸ਼ਰ ਹੋਵੇਗਾ, ਉਹ ਇਸ ਵੇਲੇ ਖ਼ੁਸ਼ੀ ਦੇ ਮਾਰੇ ਸਤਵੇਂ ਅਸਮਾਨ ਤੇ ਪੁਜਿਆ ਹੋਇਆ ਹੈ, ਕੇਵਲ ਇਸ ਆਸ ਉਤੇ ਕਿ ਭਲਕੇ ਉਸ ਦੀ ਪੁਰਾਣੀ ਆਰਜ਼ੂ ਪੂਰੀ ਹੋ ਜਾਵੇਗੀ ਤੇ ਅੱਜ ਤੂੰ ਚਾਹੁੰਦੀ ਹੈਂ ਜੋ ਮੈਂ ਉਸ ਨੂੰ ਤੇਰੀ ਮੌਤ ਦੀ ਖ਼ਬਰ ਭੇਜ ਦੇਵਾਂ। ਇਸ ਦਾ ਨਤੀਜਾ ਇਹ ਹੋਵੇਗਾ ਕਿ ਕਲ੍ਹ ਤੈਨੂੰ ਉਸ ਦੀ ਮੌਤ ਦੀ ਖ਼ਬਰ ਮੇਰੇ ਕੰਨਾਂ ਵਿਚ ਪਵੇਗੀ। ਝਲੀਏ ਕੁੜੀਏ! ਕੀ ਤੂੰ ਇਹ ਸਮਝਦੀ ਹੈਂ ਜੋ ਇਸ ਉਮਰ ਵਿਚ ਮੈਂ ਇਕ ਨੌਜਵਾਨ ਬ੍ਰਾਹਮਣ ਤੇ ਇਕ ਵਿਧਵਾ ਕੁੜੀ ਨੂੰ ਕਤਲ ਕਰਨ ਦਾ ਹੀਆ ਕਰ ਸਕਦਾ ਹਾਂ। ਚੰਗੇ ਭਾਗਾਂ ਨਾਲ ਮੁਕਰਰ ਤਾਰੀਖ਼ ਵਿਆਹ ਸੁਖੀ ਸਾਂਦੀ ਹੋ ਗਿਆ ਤੇ ਇਸ ਕੰਮ ਦੇ ਪੂਰਾ ਕਰਨ ਤੋਂ ਮਗਰੋਂ ਮੈਨੂੰ ਇਉ ਪਰਤੀਤ ਹੋਇਆ ਜੋ ਇਕ ਵੱਡੀ ਜ਼ਿਮੇਵਾਰੀ ਤੋਂ ਮੈਂ ਨਚਿੰਤ ਹੋ ਗਿਆ ਹਾਂ। ਇਸ ਦੇ ਮਗਰੋਂ ਜੋ ਕੁਝ ਹੋਇਆ, ਉਸ ਦਾ ਤੁਹਾਨੂੰ ਪਤਾ ਹੀ ਹੈ।" ਹਨਮੰਤਾ ਨੇ ਕੁਝ ਚਿਰ ਚੁਪ ਰਹਿਣ ਮਗਰੋਂ ਆਖਿਆ, "ਕੀ ਸਾਡੇ ਨਾਲ ਇਤਨਾ ਵੱਡਾ ਧੱਕਾ ਕਰਨ ਤੇ ਤੇਰੀ ਤਸੱਲੀ ਨਹੀਂ ਸੀ ਹੋ ਗਈ ਜੋ ਹੁਣ ਸਾਡੇ ਇਸ ਭੇਤ ਨੂੰ ਭੰਡ ਦਿੱਤਾ ਹਈ?"

ਵੱਡੀ ਦਿਲਜਮੀਂ ਨਾਲ ਪਿਆਰੇ ਸ਼ੰਕਰ ਨੇ ਉੱਤਰ ਦਿੱਤਾ, ਜਦੋਂ ਮੈਂ ਵੇਖਿਆ ਕਿ ਤੁਹਾਡੀ ਭੈਣ ਦੇ ਵਿਆਹ ਦਾ ਸਾਰਾ ਪ੍ਰਬੰਧ

-੫੭-