ਪੰਨਾ:ਦਸ ਦੁਆਰ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਕਰ ਕੇ ਉਸ ਨੂੰ ਤਿੰਨ ਮਹੀਨੇ ਕੈਦ ਤੇ ਚੁਰਾਏ ਮਾਲ ਨਾਲੋਂ ਤਿਊਣੇ ਜੁਰਮਾਨੇ ਦੀ ਸਜ਼ਾ ਮਿਲੀ।

ਇਸ ਸਲੂਕ ਤੋਂ ਸ਼ੈਕਸਪੀਅਰ ਚਿੜ ਗਿਆ ਤੇ ਬਦਲਾ ਲੈਣ ਦੀ ਨੀਯਤ ਨਾਲ ਇਕ ਨਿੰਦਿਆ ਭਰੀ ਕਵਿਤਾ ਲਿਖ ਕੇ ਰੱਖ ਦੇ ਬੂਹੇ ਅੱਗੇ ਜਾ ਲਾਈ। ਇਸ ਪਰ ਸਰ ਤਾਮਸ ਉਸ ਦਾ ਭਾਰਾ ਵੈਰੀ ਬਣ ਗਿਆ ਤੇ ਉਸ ਤੋਂ ਤੰਗ ਆ ਕੇ ਹੀ ਅਖ਼ੀਰ ਸ਼ੈਕਸਪੀਅਰ ਘਰ ਛੱਡ ਕੇ ਲੰਡਨ ਵਿਚ ਚਲਾ ਗਿਆ।

ਇਥੇ ਪੁੱਜ ਕੇ ਉਸ ਨੇ ਕਿਤਨੇ ਹੀ ਢੰਗਾਂ ਨਾਲ ਰੋਜ਼ੀ ਕਮਾਉਣ ਦਾ ਜਤਨ ਕੀਤਾ। ਥੀਏਟਰ ਦੇ ਬੂਹੇ ਅੱਗੇ ਤਮਾਸ਼ਬੀਨਾਂ ਦੇ ਘੋੜਿਆਂ ਦੀ ਰਾਖੀ ਕਰਨਾ ਵੀ ਉਸ ਦਾ ਇਕ ਕੰਮ ਸੀ। ਇਥੋਂ ਹੀ ਉਸ ਨੂੰ ਥੀਏਟਰ ਦੀ ਚੇਟਕ ਲੱਗ ਗਈ ਤੇ ਨਟਾਂ ਦਾ ਕੰਮ ਕਰਨ ਲੱਗ ਪਿਆ ਅਤੇ ਛੇਤੀ ਹੀ ਮਸ਼ਹੂਰ ਹੋ ਗਿਆ।

ਇਸ ਦੇ ਨਾਲ ਹੀ ਉਸ ਨੇ ਪਹਿਲਾਂ ਦੂਜੇ ਲਿਖਾਰੀਆਂ ਦੇ ਨਾਟਕਾਂ ਦੇ ਸੋਧਣ ਤੇ ਸਵਾਰਨ ਦਾ ਕੰਮ ਆਰੰਭ ਦਿੱਤਾ ਤੇ ਫੇਰ ਆਪਣੇ ਨਾਟਕ ਲਿਖਣ ਲੱਗ ਪਿਆ, ਜਿਨ੍ਹਾਂ ਨੂੰ ਬਹੁਤ ਸਲਾਹਿਆ ਗਿਆ।

ਇਸ ਨੇ ਆਪਣੇ ਬਹੁਤ ਸਾਰੇ ਨਾਟਕ ਸਤਾਈ ਵਰ੍ਹਿਆਂ ਤੋਂ ਸੰਤਾਲੀ ਵਰ੍ਹਿਆਂ ਦੀ ਆਯੂ ਵਿਚ ਅਰਥਾਤ ਸੰ: ੧੫੯੧ ਈ: ਤੋਂ ੧੬੧੧ ਈ: ਦੇ ਵਿਚਕਾਰ ਲਿਖੇ। ਇਸ ਪਰਕਾਰ ਵਰ੍ਹੇ ਪ੍ਰਤੀ ਦੋ ਨਾਟਕ ਹੁੰਦੇ ਹਨ। ਕਿਸੇ ਢੰਗ ਨਾਲ ਅਰਲ ਔਫ਼ ਸਊਥੈਮਪਟਨ ਕੋਲ ਉਸ ਦੀ ਪਹੁੰਚ ਹੋ ਗਈ। ਅਰਲ ਨੇ ਉਸ ਨੂੰ ਇਕ ਹਜ਼ਾਰ ਪੌਂਡ ਇਨਾਮ ਦਿੱਤਾ ਤੇ ਇਸ ਤੋਂ ਪਿਛੋਂ ਵੀ ਉਹ ਸਦਾ ਸ਼ੈਕਸਪੀਅਰ ਦੀ ਸਹਾਇਤਾ ਕਰਦਾ ਰਿਹਾ।

ਉਸ ਸਮੇਂ ਇੰਗਲਿਸਤਾਨ ਵਿਚ ਮਲਕਾ ਐਲਿਜ਼ਬੈੱਥ ਦਾ ਰਾਜ ਸੀ,ਜਿਸ ਨੇ ਅੰਗ੍ਰੇਜ਼ੀ ਬੋਲੀ ਦੀ ਉੱਨਤੀ ਲਈ ਢੇਰ ਜਤਨ

-੬੩-