ਪੰਨਾ:ਦਸ ਦੁਆਰ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਦੂਕ ਵਿਚ ਪਿਆਰੀ ਦੀ ਤਸਵੀਰ ਪਈ ਹੈ। ਇਸ ਕਰਕੇ ਕੰਬਦਾ ਕੰਬਦਾ ਪਹਿਲਾਂ ਸੋਨੇ ਦੀ ਸੰਦੂਕ ਵਲ ਗਿਆ ਪ੍ਰੰਤੂ ਝਟ ਹੀ ਉਸਨੂੰ ਫੁਰਨਾ ਫੁਰੀ ਜੋ ਇਹ ਸੋਨਾ ਹੀ ਸੰਸਾਰ ਵਿਚ ਸਾਰੇ ਫ਼ਸਾਦਾਂ ਦੀ ਜੜ੍ਹ ਹੈ। ਪੋਰਸ਼ੀਆ ਦੇਵੀ ਦੀ ਤਸਵੀਰ ਇਸ ਵਿਚ ਨਹੀਂ ਹੋਣੀ ਇਹ ਸੋਚ ਉਸ ਨੇ ਸੰਦੂਕ ਤੋਂ ਆਪਣਾ ਹੱਥ ਚੁਕ ਲਿਤਾ ਤੇ ਦੂਜੇ ਸੰਦੂਕ ਕੋਲ ਪੁਜਿਆ ਜਿਹੜਾ ਚਾਂਦੀ ਦਾ ਸੀ। ਦਿਲ ਵਿਚ ਆਖਣ ਲਗਾ, ਇਹ ਚਾਂਦੀ ਵੀ ਸੋਨੇ ਦੀ ਨਿਕੀ ਭੈਣ ਹੈ, ਇਸ ਵਿਚ ਵੀ ਉਹ ਸਾਰੇ ਔਗਣ ਹਨ, ਜਿਹੜੇ ਸੋਨੇ ਵਿਚ ਹਨ। ਜਿਸ ਕਿਸੇ ਨੇ ਇਸ ਨਾਲ ਨਿਹੁੰ ਲਾਇਆ, ਰਜ ਕੇ ਖਵਾਰ ਹੋਇਆ ਇਸਨੂੰ ਵੀ ਮੈਂ ਨਹੀਂ ਚੁਣਦਾ। ਇਸਦੇ ਅਗੇ ਸਿਕੇ ਦਾ ਸੰਦੂਕ ਪਿਆ ਸੀ, ਆਖਣ ਲਗਾ, ਹੋਵੇ, ਪਿਆਰੀ ਦੀ ਮੂਰਤ ਇਸੇ ਵਿਚ ਹੋਵੇ। ਕਈ ਵਾਰੀ ਲਾਲ ਗੋਦੜੀਆਂ ਵਿਚੋਂ ਹੀ ਹੱਥ ਆ ਜਾਂਦੇ ਹਨ। ਇਸ ਪਰਕਾਰ ਦਿਲ ਨਾਲ ਪਕਾ ਫ਼ੈਸਲਾ ਕਰ ਕੇ ਬਸੈਨੀਊ ਬੋਲਿਆ, "ਲਓ ਜੀ, ਮੈਂ ਇਸਨੂੰ ਚੁਣਦਾ ਹਾਂ, ਰਬ ਮੇਰੀ ਲਾਜ ਰਖੇ, ਚਾਬੀ ਲਿਆ ਕੇ ਇਸ ਨੂੰ ਖੋਲ੍ਹ ਦਿਓ।”

ਵਾਹ! ਵਾਹ! ਰਬ ਦੀ ਕੁਦਰਤ, ਜਦੋਂ ਉਸਨੂੰ ਖੋਲ੍ਹਿਆ ਗਿਆ, ਉਸੇ ਵਿਚ ਪੋਰਸ਼ੀਆ ਦੀ ਮੂਰਤ ਸੀ। ਬਸੈਨੀਊ ਨੇ ਜਦੋਂ ਉਹ ਮੂਰਤ ਵੇਖੀ, ਬਾਗ਼ ਬਾਗ਼ ਹੋ ਗਿਆ ਤੇ ਰਬ ਦਾ ਧੰਨਵਾਦ ਕੀਤਾ।

ਕੁਝ ਦਿਨਾਂ ਮਗਰੋਂ ਉਸਦਾ ਵਿਆਹ ਵਡੀ ਧੂਮ ਧਾਮ ਨਾਲ ਪੋਰਸ਼ੀਆ ਨਾਲ ਹੋ ਗਿਆ ਤੇ ਹੁਣ ਉਹ ਬੈਲਮੌਂਟ ਦਾ ਸਭ ਤੋਂ ਧਨਾਢ ਪੁਰਸ਼ ਗਿਣਿਆ ਜਾਣ ਲਗਾ।

੪.

ਐਨਤੋਨੀਊ ਇਸ ਆਸ ਵਿਚ ਸੀ ਜੋ ਉਸਦੇ ਜਹਾਜ਼ ਜਲਦੀ ਆਉਣਗੇ ਤੇ ਉਹ ਯਹੂਦੀ ਸ਼ਾਹੂਕਾਰ ਦਾ ਸਾਰਾ ਕਰਜ਼ਾ

-੭੦-