ਪੰਨਾ:ਦਸ ਦੁਆਰ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਮਾਂ ਵਿਚ ਅਲੋਪ ਹੋ ਜਾਂਦਾ।

ਨਿੱਘਰ ਗਈ ਮੇਰੇ ਦਿਲ ਦੀ ਵਸਤੀ।

ਉਜੜ ਗਏ ਮੇਰੇ ਦਿਲ ਦੇ ਖੇੜੇ।

ਰੌ ਵਤਨਾਂ ਦੀ ਪਰ ਨ ਰੁਮਕੀ,

ਰੁਮਕ ਗਏ ਸਭ ਸਾਕ ਅੰਮੇੜੇ।

ਨਾ ਦਿਸਿਆ ਮੁੜ ਵਤਨ ਪਿਆਰਾ।

ਨਾ ਆਈ ਫਿਰ , ਵਾ ਵਤਨਾਂ ਦੀ।

ਤੜਫ ਰਿਹਾ ਮੇਰਾ ਜੀਓ ਵਿਚਾਰਾ,

ਹਾਏ ! ਨਿਹਫਲ ਮੇਰੀ ਜਿੰਦੜੀ ਜਾਂਦੀ।

ਮੋਹਿਨੀ ਹੀ ਪ੍ਰਹਿਲਾਦ ਦੇ ਉਜੜੇ ਹੋਏ ਦਿਲ ਦੀ ਨਿਸ਼ਾਨੀ ਤੇ ਜੀਵਨ ਦਾ ਸਹਾਰਾ ਸੀ। ਸੱਚ ਪੁੱਛੋ ਤਾਂ ਮੋਹਿਨੀ ਹੀ ਉਸ ਦੇ ਸੁੱਕੇ ਹੋਏ ਪਿੰਜਰ ਵਿਚ ਜਾਨ ਸੀ।


ਪ੍ਰਹਿਲਾਦ ਦੀ ਕੁੱਲੀ ਦੇ ਲਾਗੇ ਹੀ ਇਕ ਘਣੀ ਰੱਖ ਵਿਚ ਇਕ ਹੋਰ ਜੀਵ ਰਹਿੰਦਾ ਸੀ, ਜਿਹੜਾ ਸਦਾਉਂਦਾ ਤੇ ਆਪਣੇ ਆਪ ਨੂੰ ਮਨੁੱਖ ਹੀ ਸੀ, ਪਰ ਇਹੋ ਜਹੇ ਕਰੂਪ ਤੇ ਡਰਾਉਣੇ ਭੂਤ ਨੂੰ ਮਨੁੱਖ ਸੱਦਣਾ ਮਨੁੱਖ ਜਾਤੀ ਦੀ ਹੇਠੀ ਹੈ। ਇਸ ਦਾ ਨਾਉਂ ਕਾਲਾ ਸੀ ਤੇ ਇਹ ਉਸੇ ਬੁੱਢੀ ਚੁੜੇਲ ਦਾ ਪੁੱਤਰ ਸੀ ਜੋ ਪ੍ਰਹਿਲਾਦ ਦੇ ਇਸ ਟਾਪੂ ਵਿਚ ਪੁਜਣ ਤੋਂ ਪਹਿਲਾਂ ਹੀ ਮਰ ਚੁਕੀ ਸੀ। ਇਕ ਰੋਜ਼ ਪ੍ਰਹਿਲਾਦ ਦੀ ਨਜ਼ਰ ਉਸ ਤੇ ਪਈ ਤੇ ਉਹ ਉਸ ਨੂੰ ਘਰ ਲੈ ਆਏ ਤੇ ਉਸ ਨੂੰ ਪੜ੍ਹਾਉਣ ਦਾ ਬੜਾ ਜਤਨ ਕੀਤਾ, ਪਰ ਇਸ ਕੰਮ ਵਿੱਚ ਸਫ਼ਲਤਾ ਨਾ ਵੇਖ ਕੇ ਉਸ ਤੋਂ ਨੌਕਰਾਂ ਦਾ ਕੰਮ ਲੈਣ ਲੱਗ ਪਏ। ਸੱਚੀ ਗੱਲ ਤਾਂ ਇਹ ਹੈ ਕਿ ਉਹ ਲਾਇਕ ਭੀ ਨੌਕਰੀ ਚਾਕਰੀ ਦੇ ਹੀ ਸੀ।

ਪ੍ਰਹਿਲਾਦ ਤੇ ਉਸ ਦੀ ਧੀ ਦੋਵੇਂ ਹੀ ਇਕ ਗੁਫ਼ਾ ਅੰਦਰ ਰਹਿੰਦੇ ਸਨ। ਪਿਤਾ ਦਾ ਬਹੁਤ ਸਾਰਾ ਸਮਾਂ ਜਾਦੂ-ਗਰੀ ਦੀਆਂ

-੮੦-