ਪੰਨਾ:ਦਸ ਦੁਆਰ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਤਾਬਾਂ ਦੇ ਪੜ੍ਹਨ ਵਿਚ ਬੀਤਦਾ ਸੀ ਅਤੇ ਇਹ ਵਿਦਿਆ ਉਸ ਟਾਪੂ ਵਿਚ ਉਸ ਦੇ ਚੰਗੇ ਕੰਮ ਆਈ। ਇਸ ਦੇ ਤੁਫੈਲ ਹੀ ਉਸ ਨੇ ਬਹੁਤ ਸਾਰੇ ਉਨ੍ਹਾਂ ਸੂਖਮ ਜੀਵਾਂ ਦੀ ਬੰਦ-ਖਲਾਸੀ ਕੀਤੀ, ਜਿਨ੍ਹਾਂ ਨੂੰ ਉਸ ਦੇ ਉਥੇ ਆਉਣ ਤੋਂ ਪਹਿਲਾਂ ਆਪਣੇ ਹੁਕਮਾਂ ਦੇ ਭੰਗ ਕਰਨ ਦੇ ਦੋਸ਼ ਵਿਚ ਸ਼ਾਹੋ ਨੇ ਬ੍ਰਿਛਾਂ ਦੇ ਮੁੱਢਾਂ ਵਿਚ ਕੈਦ ਕੀਤਾ ਹੋਇਆ ਸੀ।

ਉਸ ਦੇ ਇਸ ਪਰਉਪਕਾਰ ਦੇ ਕਾਰਨ ਉਹ ਸਾਰੇ ਜੀਵ ਇਸ ਦੇ ਧੰਨਵਾਦੀ ਸਨ ਤੇ ਉਸ ਨਾਲ ਦਿਲੋਂ ਹਿੱਤ ਕਰਦੇ ਸਨ। ਇਨ੍ਹਾਂ ਸਾਰਿਆਂ ਦਾ ਸਰਦਾਰ ਅਰਬੇਲ ਸੀ, ਜਿਹੜਾ ਸਦਾ ਉਸ ਦੇ ਹੁਕਮ ਵਿਚ ਤਿਆਰ ਬਰ ਤਿਆਰ ਰਹਿੰਦਾ ਸੀ। ਇਸ ਜੀਵ ਵਿਚ ਦੂਜਿਆਂ ਤੋਂ ਲੋਪ ਹੋ ਕੇ ਹਵਾ ਵਿਚ ਉਡਣ ਦੀ ਸ਼ਕਤੀ ਤੋਂ ਸਿਵਾ ਬਹੁਤੇਰੇ ਹੋਰ ਭੀ ਗੁਣ ਸਨ। ਜਦੋਂ ਉਹ ਚਾਹੁੰਦਾ ਕਿਤਨੇ ਹੀ ਰੂਪ ਵਟਾ ਲੈਂਦਾ ਤੇ ਕਿਸੇ ਨੂੰ ਪਤਾ ਹੀ ਨਾ ਲਗਦਾ ਕਿ ਉਹ ਕੌਣ ਹੈ। ਜਦ ਕਦੇ ਕਾਲਾ ਪ੍ਰਹਿਲਾਦ ਦੇ ਕੰਮ ਵਿਚ ਢਿੱਲ ਮੱਠ ਕਰਦਾ ਤਾਂ ਉਸ ਦੀ ਖ਼ਬਰ ਲੈਣ ਲਈ ਅਰਬੇਲ ਨੂੰ ਹੀ ਭੇਜਿਆ ਜਾਂਦਾ ਹੈ।

ਜੇ ਸੁਖਾਂ ਦੇ ਦਿਨ ਸਦਾ ਨਹੀਂ ਰਹਿੰਦੇ ਤਾਂ ਦੁਖਾਂ ਦੇ ਦਿਨ ਭੀ ਗੁਜ਼ਰ ਜਾਂਦੇ ਹਨ। ਏਸੇ ਤਰਾਂ ਹੀ ਸਮਾਂ ਬੀਤਦਾ ਗਿਆ। ਪ੍ਰਹਿਲਾਦ ਭਾਵੇਂ ਇਕੱਲਾ ਹੀ ਸੀ, ਪਰ ਫਿਰ ਭੀ ਅੱਗੇ ਨਾਲੋਂ ਵਧੇਰੇ ਕੰਮ ਕਰਦਾ ਤੇ ਦਿਨ ਕਟੀ ਕਰਦਾ ਰਿਹਾ। ਮੋਹਿਨੀ ਪੂਰੇ ਸੋਲ੍ਹਾਂ ਵਰ੍ਹਿਆਂ ਦੀ ਹੋ ਚੁੱਕੀ ਸੀ। ਯਾਰਾਂ ਵਰ੍ਹੇ ਪ੍ਰਹਿਲਾਦ ਦੇ ਸ਼ਾਂਤ ਚਿੱੱਤ ਹੋਣ ਦੇ ਕਾਰਨ ਲੰਘਦੇ ਨਜ਼ਰ ਨਾ ਆਏ।

ਇਕ ਦਿਨ ਬੁੱਢਾ ਪ੍ਰਹਿਲਾਦ ਸਮੁੰਦਰ ਦੇ ਕੰਢੇ ਬੈਠਾ ਹੋਇਆ ਧਰਤੀ ਤੇ ਕੋਈ ਜਾਦੂਗਰੀ ਦੇ ਚਿਤ੍ਰ ਲੀਕ ਰਿਹਾ ਸੀ। ਮੋਹਿਨੀ ਨਾਲ ਦੇ ਇਕ ਵੱਡੇ ਸਾਰੇ, ਕਾਲੇ ਜਹੇ ਪੱਥਰ ਤੇ ਬੈਠੀ ਪਿਤਾ ਵਲ ਨੀਝ ਲਾ ਕੇ ਤੱਕ ਰਹੀ ਸੀ। ਪੌਣ ਦੇ ਇਕੋ ਫਰਾਟੇ ਨੇ ਉਸ ਦੇ ਸਿਰ ਤੋਂ ਪੱਲੇ ਦੀ ਕੰਨੀ ਖਿਸਕਾ ਦਿਤੀ, ਪਰ ਮੋਹਨੀ ਨੂੰ

-੮੧-