ਪੰਨਾ:ਦਸ ਦੁਆਰ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਪਰੰਤ ਆਪਣੇ ਜਾਦੂ ਦੇ ਬਲ ਨਾਲ ਪਰਮਾਨੰਦ ਨੂੰ ਗੁੱਫਾ ਵਿਚ ਕੈਦ ਕਰ ਕੇ ਭਾਰੀਆਂ ੨ ਲਕੜੀਆਂ ਢੋਣ ਦੇ ਕੰਮ ਤੇ ਲਾ ਦਿਤਾ। ਉਨ੍ਹਾਂ ਦੋਹਾਂ ਨੂੰ ਉੱਤੇ ਛਡ ਕੇ ਉਹ ਆਪ ਦੂਜੇ ਕਮਰੇ ਵਿਚ ਚਲਾ ਗਿਆ, ਜਿਥੋਂ ਛੁਪ ਕੇ ਉਹ ਉਨ੍ਹਾਂ ਨੂੰ ਵੇਖ ਸਕਦਾ ਸੀ ਤੇ ਉਨ੍ਹਾਂ ਦੀ ਸਾਰੀ ਗਲ ਬਾਤ ਸੁਣ ਸਕਦਾ ਸੀ।

ਰਾਜਿਆਂ ਦੇ ਪੁੱਤਰਾਂ ਨੇ ਭਲਾ ਇਹੋ ਜਿਹੇ ਕੰਮ ਕਦ ਕੀਤੇ ਹੁੰਦੇ ਨੇ। ਛੇਤੀ ਹੀ ਉਹ ਥੱਕ ਗਿਆ। ਉਸ ਨੂੰ ਹਫਦੇ ਵੇਖ ਕੇ ਮੋਹਿਨੀ ਨੇ ਆਖਿਆ- "ਪਿਤਾ ਹੋਰੀਂ ਪੜ੍ਹਨ ਦੇ ਕੰਮ ਵਿਚ ਰੁੱਝੇ ਹੋਏ ਹਨ, ਤਿੰਨ ਘੰਟੇ ਉਥੇ ਹੀ ਰਹਿਣਗੇ ਤੁਸੀਂ ਰਤੀ ਕੁ ਬੈਠ ਕੇ ਸਾਹ ਕਢ ਲਓ। ਪ੍ਰੰਤੂ ਪਰਮਾ ਨੰਦ ਡਰਦਾ ਸੀ ਕਿ ਜੇ ਕਦੇ ਪ੍ਰਹਿਲਾਦ ਨੇ ਉਸ ਨੂੰ ਬੈਠਿਆਂ ਵੇਖ ਲਿਆ, ਤਾਂ ਉਸ ਦੀ ਖੈਰ ਨਹੀਂ ਹੋਵੇਗੀ, ਜਾਂ ਜੇ ਕਦੇ ਨੀਅਤ ਸਮੇਂ ਵਿਚ ਉਹ ਕੰਮ ਨਾ ਮੁਕਾ ਸਕਿਆ ਤਾਂ ਉਸ ਦੀ ਚੰਗੀ ਖੁੰਬ ਠਪੀ ਜਾਵੇਗੀ, ਇਸ ਲਈ ਉਸ ਨੇ ਕੰਮ ਨਾ ਛਡਿਆ। ਇਸ ਤੇ ਮੋਹਿਨੀ ਨੇ ਪਿਆਰ ਨਾਲ ਆਖਿਆ, “ਜੇ ਤੁਸੀਂ ਕੰਮ ਦੇ ਨਾ ਮੁੱਕਣ ਤੋਂ ਡਰਦੇ ਹੋ ਤਾਂ ਤੁਸੀਂ ਘੜੀ ਕੁ ਆਰਾਮ ਕਰ ਲਓ, ਤੁਹਾਡੀ ਥਾਂ ਮੈਂ ਲੱਕੜਾਂ ਢੋਂਦੀ ਹਾਂ।" ਦਿਲਾਂ ਦੀ ਖਿਚ ਕਿੰਨੀ ਡਾਢੀ ਹੁੰਦੀ ਏ। ਮੋਹਿਨੀ ਨੇ ਪਰਮਾ ਨੰਦ ਦੀ ਪੀੜਾ ਨੂੰ ਜਾਣ ਲਿਆ, ਕਿਉਂ ਜੋ ਉਹ ਉਸ ਨੂੰ ਅਪਣਾ ਮੰਨ ਚੁਕੀ ਸੀ, ਜੋਤ ਇਕ ਹੋ ਚੁੱਕੀ ਸੀ, ਭਾਵੇਂ ਸਰੀਰ ਦੋ ਵਖੋ ਵਖ ਹੀ ਸਨ। ਮੁਹੱਬਤ, ਮੁਹੱਬਤ ਦੀ ਖਾਹੜੂ ਹੁੰਦੀ ਹੈ। ਪ੍ਰੇਮ, ਪ੍ਰੇਮ ਦਾ ਮਤਵਾਲਾ ਹੁੰਦਾ ਹੈ। ਪ੍ਰੇਮ ਦੀ ਇਕੋ ਚਿਣਗ ਦਿਲ ਨੂੰ ਚਮਕਾ ਸਕਦੀ ਹੈ, ਨੂਰ ਪੈਦਾ ਕਰ ਸਕਦੀ ਹੈ, ਪਰ ਇਸ ਨੂਰ ਨੂੰ ਵੇਖਣ ਲਈ ਭੀ ਇਕ ਪ੍ਰੇਮ ਭਰਿਆ ਦਿਲ ਲੋੜੀਦਾ ਹੁੰਦਾ ਹੈ। ਅੱਖੀਆਂ ਇਸ ਨੂੰ ਨਹੀਂ ਵੇਖ ਸਕਦੀਆਂ, ਹਥ ਇਸ ਨੂੰ ਨਹੀਂ ਛੋਹ ਸਕਦੇ, ਪੈਰਾਂ ਦੀ ਰਸਾਈ ਭੀ ਇਥੋਂ ਤਕ ਔਖੀ ਹੈ। ਇਸ ਵਾਯੂ

-੮੬-