ਪੰਨਾ:ਦਸ ਦੁਆਰ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਹਿਲਾਦ ਨੂੰ ਉਨ੍ਹਾਂ ਦੇ ਬਚਾਉਣ ਦਾ ਕੰਮ ਭੁਲਿਆ ਨਹੀਂ ਸੀ। ਅਰਬੇਲ ਦੀ ਨੌਕਰੀ ਇਸੇ ਕੰਮ ਤੇ ਲਗੀ ਹੋਈ ਸੀ, ਪ੍ਰੰਤੂ ਜਿਸ ਤਰ੍ਹਾਂ ਪ੍ਰੀਖਿਆ ਤੋਂ ਬਿਨਾਂ ਉਹ ਪਰਮਾ ਨੰਦ ਤੇ ਮੋਹਿਨੀ ਦੇ ਵਿਵਾਹ ਤੇ ਰਾਜ਼ੀ ਨਹੀਂ ਸੀ ਹੋਇਆ, ਇਸੇ ਤਰ੍ਹਾਂ ਉਹ ਉਨ੍ਹਾਂ ਨੂੰ ਭੀ ਆਪਣੀ ਕਰਤੂਤ ਦਾ ਚੇਤਾ ਕਰਾਉਣਾ ਚਾਹੁੰਦਾ ਸੀ।

ਛੇਤੀ ਹੀ ਉਨ੍ਹਾਂ ਦੀ ਅੱਖ ਖੁਲ੍ਹ ਗਈ ਤੇ ਭਾਵੇਂ ਉਹ ਥਕੇ ਹੋਏ ਸਨ, ਪਰ ਫਿਰ ਭੀ ਇਕ ਵਾਰੀ ਮੁੜ ਖੁਰਾਕ ਦੀ ਭਾਲ ਵਿਚ ਗਸ਼ਤ ਕਰਨ ਲਗੇ। ਠੀਕ ਜਿਸ ਵੇਲੇ ਉਹ ਕਿਸੇ ਪਰਕਾਰ ਦੀ ਖਾਣ ਪੀਣ ਦੀ ਵਸਤ ਤੋਂ ਨਿਰਾਸ਼ ਹੋ ਚੁਕੇ ਸਨ, ਅਰਬੇਲ ਤੇ ਉਸ ਦੇ ਨਾਲ ਦੇ ਜਿੱੱਨ ਕਈ ਪ੍ਰਕਾਰ ਦੇ ਸਵਾਦਲੇ ਭੋਜਨਾਂ ਦੇ ਭਰੇ ਹੋਏ ਥਾਲ ਅਚਨਚੇਤ ਉਨ੍ਹਾਂ ਦੇ ਸਾਹਮਣੇ ਰੱਖ ਕੇ ਆਪ ਅਲੋਪ ਹੋ ਗਏ। ਇਹ ਕੌਤਕ ਵੇਖ ਕੇ ਉਹ ਹੈਰਾਨ ਤਾਂ ਬੜੇ ਹੋਏ, ਪਰ ਭੁੱਖੇ ਜੋ ਸਨ, ਝਟ ਉਨ੍ਹਾਂ ਨੇ ਪ੍ਰਸ਼ਾਦ ਛਕਣ ਲਈ ਥਾਲਾਂ ਵਲ ਹਥ ਵਧਾਏ। ਪਰ ਅਜੇ ਗਰਾਹੀਆਂ ਤੋੜੀਆਂ ਨਹੀਂ ਸਨ, ਜੋ ਅਰਬੇਲ ਇਕ ਵਡੇ ਸਾਰੇ ਭਿਆਨਕ ਪੰਖੇਰੂ ਦੀ ਸ਼ਕਲ ਵਿਚ ਉਨ੍ਹਾਂ ਦੇ ਸਾਹਮਣੇ ਆ ਖਲੋਤਾ। ਉਸ ਦੇ ਖੰਭਾਂ ਦੇ ਮਾਰਨ ਦੀ ਹੀ ਢਿਲ ਸੀ, ਜੋ ਪ੍ਰਸ਼ਾਦ ਦੀ ਸਾਰੀ ਸਮਿਗਰੀ ਨਜ਼ਰੋਂ ਅਲੋਪ ਹੋ ਗਈ। ਫੇਰ ਅਰਬੇਲ ਨੇ ਉਨ੍ਹਾਂ ਨੂੰ ਸੰਬੋਧਨ ਕਰ ਕੇ ਆਖਿਆ, “ਤੁਸੀਂ ਇਤਨੇ ਵਡੇ ਗੁਨਾਹ-ਗਾਰ ਹੋ, ਜੋ ਇਸ ਸੰਸਾਰ ਤੇ ਰਹਿਣ ਦੇ ਯੋਗ ਨਹੀਂ ਹੋ। ਕੀ ਤਹਾਨੂੰ ਭੁੱਲ ਗਿਆ ਹੈ ਜੋ ਕਿਵੇਂ ਤੁਸਾਂ ਨੇ ਵਿਚਾਰੇ ਰਾਜੇ ਪ੍ਰਹਿਲਾਦ ਦਾ ਰਾਜ ਭਾਗ ਧੋਖੇ ਨਾਲ ਖੋਹ ਕੇ ਉਸ ਨੂੰ ਉਸ ਦੀ ਮਾਸੂਮ ਬੱਚੀ ਸਮੇਤ ਸਮੁੰਦਰ ਵਿਚ ਠੇਲ੍ਹਿਆ ਸੀ? ਹੁਣ ਤੁਸੀਂ ਭੀ ਉਸੇ ਤਰ੍ਹਾਂ 'ਚ ਹਵਾ ਤੇ ਲਹਿਰਾਂ ਦੇ ਹਥੋਂ ਡਕੋ ਡੋਲੇ ਖਾ ਰਹੇ ਹੋ। ਇਸ ਟਾਪੂ ਵਿਚ ਸਿਵਾਏ ਪਸ਼ਚਾਤਾਪ ਦੇ ਹੋਰ ਕੋਈ ਚੀਜ਼ ਤੁਹਾਨੂੰ ਭੁੱਖ ਪਿਆਸ ਤੇ ਮੌਤ ਤੋਂ ਨਹੀਂ ਬਚਾ ਸਕਦੀ। ਆਪਣੇ ਗੁਨਾਹ ਦੀ

-੮੯-