ਪੰਨਾ:ਦਿਲ ਹੀ ਤਾਂ ਸੀ.pdf/19

ਵਿਕੀਸਰੋਤ ਤੋਂ
(ਪੰਨਾ:ਦਿਲ ਤਾਂ ਹੀ ਸੀ.pdf/19 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਹੈ-ਓਹ ਆ ਗਿਆ ਮੇਰਾ ਚਾਨਣ, ਓਹ ਵੇਖੋ! ਓਹ ਵੇਖੋ!!"

ਮੈਂ ਥਰਮਾ ਮੀਟਰ ਮੂੰਹ ਵਿਚੋਂ ਕਢਦਿਆਂ ਸੁਆਲ ਕੀਤਾ, "ਕੀ ਏਸ ਦੇ ਬੱਚੇ ਨੂੰ ਚਿੱਠੀ ਪਾਕੇ ਸੱਦਿਆ ਨਹੀਂ ਸੀ ਜਾ ਸੱਕਦਾ?"

"ਸੱਦਿਆ ਜਾ ਸੱਕਦਾ ਸੀ, ਪਰ ਜੇ ਅਮਨ ਹੁੰਦਾ ਤਾਂ ਨਾ, ਲੜਾਈ ਵਿੱਚ ਸਿਪਾਹੀ ਨੂੰ ਛੁਟੀ ਕਦੋਂ ਮਿਲਦੀ ਹੈ?"

ਫੇਰ ਉਹੋ ਜੇਹੀ ਅਵਾਜ਼ ਮੇਰੇ ਕੰਨ ਵਿੱਚ ਆ ਗੂੰਜੀ "ਲਾਹਨਤ ਹੈ ਉਹਨਾਂ ਦੇਸ਼ਾਂ ਦੇ, ਲਾਹਨਤ ਹੈ ਉਹਨਾਂ ਕੌਮਾਂ ਦੇ ਜੋ ਲੜਾਈ ਲੜਦੀਆਂ ਜਾਂ ਲੜਾਈ ਦੇ ਬੱਦਲ ਬਣਾਂਦੀਆਂ ਹਨ। ਮੇਰੀ ਮਾਂ ਮਰ ਗਈ, ਵੇਖੋ ਲੋਕੋ ਮੈਨੂੰ ਛੁਟੀ ਨਾ ਮਿਲੀ, ਮੇਰੀ ਮਾਂ ਮਰ ਗਈ, ਮੇਰੀ ਮਾਂ ਮਰ ਗਈ।" ਫੇਰ ਇੱਕੋ ਵਾਰ ਅਵਾਜ਼ਾਂ, ਕੂਕਾਂ ਸਿਸਕੀਆਂ ਤੇ ਵੈਣਾਂ ਦਾ ਝੱਖੜ ਜਿਹਾ ਝੁੱਲਿਆ, ਇੱਕ ਤੂਫਾਨ ਜਿਹਾ ਉਠਿਆ, “ਮੇਰੀ ਮਾਂ, ਮੇਰਾ ਬੱਚਾ, ਮੇਰਾ ਭਰਾ, ਮੇਰਾ ਪਤੀ, ਸਾਡੀਆਂ ਮਾਂਵਾਂ, ਸਾਡੇ ਬੱਚੇ, ਸਾਡੇ ਭਰਾ, ਸਾਡੇ ਪਤੀ।"

ਏਹ ਅਵਾਜ਼ਾਂ ਅਜੇ ਵੀ ਮੇਰੇ ਕੰਨਾਂ ਵਿੱਚ ਗੂੰਜਦੀਆਂ ਨੇ, ਗੂੰਜ ਰਹੀਆਂ ਨੇ।

"ਕਾਸ਼! ਮੇਰੇ ਕੰਨ ਸਾਰੀ ਦੁਨੀਆਂ ਦੇ ਕੰਨ ਹੁੰਦੇ, ਸਿਪਾਹੀ ਦੀ ਮਾਂ ਸਾਡੀ ਸਾਰਿਆਂ ਦੀ ਮਾਂ ਹੁੰਦੀ!"

- ੨੩ -