ਪੰਨਾ:ਦਿਲ ਹੀ ਤਾਂ ਸੀ.pdf/37

ਵਿਕੀਸਰੋਤ ਤੋਂ
(ਪੰਨਾ:ਦਿਲ ਤਾਂ ਹੀ ਸੀ.pdf/37 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਸਾਂ, ਪਰ ਤੁਸੀਂ ਕਿਵੇਂ ਆਓਗੇ?" "ਤੂੰ ਫਿਕਰ ਨਾ ਕਰ ਬੇਟੀ ਮੈਂ ਜ਼ਰੂਰ ਆਵਾਂਗਾ, ਮੇਰੀ ਇਹ ਡੰਗੋਰੀ ਹੀ ਮੇਰੀਆਂ ਅਖਾਂ ਨੇ। ਇਹ ਕਈਆਂ ਵਰ੍ਹਿਆਂ ਤੋਂ ਮੇਰੇ ਲਈ ਰਸਤਾ ਲਭਦੀ ਆਈ ਹੈ ਤੇ ਹੁਣ ਵੀ ਜ਼ਰੂਰ ਲਭ ਲਵੇਗੀ।" ਉਹ 'ਅਛਾ' ਕਹਿਕੇ ਚਲੀ ਗਈ। ਹਾਫਜ਼ ਮਸੀਤੇ ਆ ਕੇ ਬੈਠ ਗਿਆ। ਰਾਤ ਦੇ ਨੌਂ ਵੱਜਣ ਵਾਲੇ ਸਨ ਹਾਫਜ਼ ਨੇ ਸਾਰੀ ਰਾਤ ਜਾਗੋ ਮੀਟੀ ਵਿਚ ਕਟੀ ਅਤੇ ਬੇਚੈਨੀ ਨਾਲ ਸ਼ਾਮ ਦੇ ਚਾਰ ਉਡੀਕ ਰਿਹਾ ਸੀ। ਚਾਰ ਵਜਣ ਤੋਂ ਪਹਿਲਾਂ ਹੀ ਉਹ ਉਹਨਾਂ ਪੌੜੀਆਂ ਵਿਚ ਜਾ ਬੈਠਾ। ਇਸ ਮਕਾਨ ਦੇ ਦੋਹੀਂ ਪਾਸੀਂ ਪੌੜੀਆਂ ਸਨ। ਇਕ ਬਾਜ਼ਾਰ ਵਾਲੀਆਂ ਤੇ ਦੂਜੀਆਂ ਗਲੀ ਵਾਲੀਆਂ। ਉਹ ਗਲੀ ਵਾਲੀਆਂ ਪੌੜੀਆਂ ਵਿਚ ਬੈਠਾ ਸੀ। ਏਧਰ ਦੀ ਘਟ ਹੀ ਕੋਈ ਆਦਮੀ ਲੰਘਦਾ ਸੀ, ਕਦੇ ਕਦੇ ਕੋਈ ਕਾਰ ਏਧਰ ਜ਼ਰੂਰ ਆ ਖੜਦੀ ਸੀ। ਏਨੇ ਨੂੰ ਉਹੀ ਮੁਟਿਆਰ ਚੁਬਾਰਿਓਂ ਉਤਰੀ ਅਤੇ ਹਾਫਜ਼ ਮੀਆਂ ਦਾ ਹੱਥ ਫੜ ਕੇ ਉਤੇ ਨਿਜੀ ਕਮਰੇ ਵਿਚ ਲੈ ਗਈ। ਏਥੇ ਇਕ ਵੱਡਾ ਸਾਰਾ ਨਵਾਰੀ ਪਲੰਘ ਪਿਆ ਸੀ ਅਤੇ ਉਤੇ ਇਕ ਰੇਸ਼ਮੀ ਕਢਾਈ ਵਾਲੀ ਚਾਦਰ ਵਿਛੀ ਹੋਈ ਸੀ। ਹਾਫਜ਼ ਮੀਆਂ ਨੂੰ ਉਸ ਉਤੇ ਬਿਠਾ ਕੇ ਕਹਿਣ ਲਗੀ, "ਪਹਿਲਾ ਕੁਝ ਖਾਉ ਪੀਉ ਅਤੇ ਫਿਰ ਆਪਣੀ ਕਹਾਣੀ ਸੁਣਾਉ।" ਹਾਫਜ਼ ਮੀਆਂ ਨੇ ਕੁਝ ਵੀ ਖਾਣ ਪੀਣ ਤੋਂ ਨਾਂਹ ਕਰ ਦਿਤੀ ਤੇ ਕਹਿਣਾ ਸ਼ੁਰੂ ਕਰ ਦਿਤਾ——

"ਬੇਟੀ ਮੇਰੀ ਆਪਣੀ ਕਹਾਣੀ ਤਾਂ ਬੜੀ ਛੋਟੀ ਜਿਹੀ ਹੈ, ਬਸ ਇਹੋ ਹੈ ਕਿ ਮੈਂ ਪਿਛਲੇ ਸੱਤਾਂ ਵਰ੍ਹਿਆਂ ਤੋਂ ਆਪਣੀ 'ਮੇਂ ਮੇਂ' ਨੂੰ ਭਾਲਦਾ ਫਿਰਦਾ ਹਾਂ। ਅਸਲੀ ਕਹਾਣੀ ਤੇ ਉਸ 'ਮੇਂ ਮੇਂ' ਦੀ ਆਪਣੀ ਕਹਾਣੀ ਹੈ ਜੋ ਇਹਨਾਂ ਸੱਤਾਂ ਵਰ੍ਹਿਆਂ

- ੪੫ -