ਪੰਨਾ:ਦਿਲ ਹੀ ਤਾਂ ਸੀ.pdf/38

ਵਿਕੀਸਰੋਤ ਤੋਂ
(ਪੰਨਾ:ਦਿਲ ਤਾਂ ਹੀ ਸੀ.pdf/38 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਪਹਿਲੇ ਸਤ ਸਾਲਾਂ ਦੀ ਸੀ। ਅਜ ਤੋਂ ਚੌਦਾਂ ਵਰ੍ਹੇ ਪਹਿਲਾਂ ਸਾਡੇ ਪਿੰਡ ਦੇ ਸਕੂਲ ਵਿਚ ਇਕ ਮਾਸਟਰ ਆਇਆ। ਉਸ ਨਾਲ ਇਕ ਛੋਟੀ ਜਿਹੀ ਉਸ ਦੀ ਬੱਚੀ ਸੀ। ਸਕੂਲ ਪਿੰਡ ਦੀ ਮਸੀਤ ਵਿਚ ਹੀ ਸੀ। ਮੈਂ ਮਸੀਤ ਵਿਚ ਰਹਿੰਦਾ ਹੁੰਦਾ ਸਾਂ, ਤੇ ਉਹ ਮਾਸਟਰ ਵੀ। ਮੇਰਾ ਆਪਣਾ ਕੋਈ ਬੱਚਾ ਨਹੀਂ ਸੀ ਇਸ ਲਈ ਮੈਂ ਵੀ ਉਸ ਬੱਚੀ ਨੂੰ ਆਪਣੀ ਬੱਚੀ ਵਾਂਗ ਹੀ ਸਮਝਦਾ ਸਾਂ। ਉਹ ਮਾਸਟਰ ਵੀ ਬੜਾ ਮਿਠ ਬੋਲੜਾ ਸੀ ਅਤੇ ਮੈਨੂੰ ਬੜਾ ਚੰਗਾ ਲੱਗਦਾ ਸੀ। ਮਾਸਟਰ ਪੜ੍ਹਾਣ ਚਲਿਆ ਜਾਂਦਾ ਤੇ ਮੈਂ ਉਸ ਨਿਕੀ ਜਿਹੀ ਜਾਨ ਨਾਲ ਗੱਲਾਂ ਕਰਦਾ, ਉਸ ਨੂੰ ਨਿਕੀਆਂ ਨਿਕੀਆਂ ਕਹਾਣੀਆਂ ਸੁਣਾਂਦਾ ਰਹਿੰਦਾ, ਘੜੀਆਂ ਪਲਾਂ ਵਿਚ ਸਾਡਾ ਦਿਨ ਬੀਤ ਜਾਂਦਾ। ਅੱਲਾ ਦੀ ਮਰਜ਼ੀ ਪਿੰਡ ਵਿਚ ਹੈਜ਼ਾ ਪੈ ਗਿਆ। ਇਹ ਵਬਾ ਏਨੀਂ ਫ਼ੈਲ ਗਈ, ਕਿ ਪਿੰਡ ਵਿਚ ਕਿੰਨੇ ਹੀ ਆਦਮੀ ਮਰ ਗਏ। ਅਤੇ ਇਕ ਦਿਹਾੜੇ ਮੈਂ ਸ਼ਹਿਰ ਤੋਂ ਹੁਕਾ ਤਮਾਕੂ ਲੈ ਕੇ ਆ ਰਿਹਾ ਸਾਂ ਕਿ ਇਕ ਮੁੰਡੇ ਨੇ ਜੋ ਲਾਗਦੇ ਪਿੰਡ ਤੋਂ ਸਾਡੇ ਸਕੂਲ ਵਿਚ ਪੜ੍ਹਨ ਆਉਂਦਾ ਸੀ, ਮੈਨੂੰ ਇਹ ਖਬਰ ਦੱਸੀ ਕਿ ਮਾਸਟਰ ਵੀ ਮਰ ਗਿਆ ਹੈ। ਸੁਣਦਿਆਂ ਸਾਰ ਹੀ ਮੇਰੇ ਉਤੇ ਬਿਜਲੀ ਡਿਗ ਪਈ, ਮੇਰੀਆਂ ਅਖਾਂ ਅਗੇ ਹਨੇਰਾ ਛਾ ਗਿਆ। ਮੈਨੂੰ ਉਸ ਬੱਚੀ ਦਾ ਖਿਆਲ ਆਇਆ ਜਿਸ ਦਾ ਇਸ ਦੁਨੀਆਂ ਵਿਚ ਕੋਈ ਨਹੀਂ ਸੀ ਰਹਿ ਗਿਆ। ਉਹ ਜੰਮਦਿਆਂ ਹੀ ਅਨਾਥ ਹੋ ਗਈ। ਹੁਣ ਉਸ ਨਿਕੀ ਜਿਹੀ ਜਾਨ ਨੂੰ ਕੋਈ ਸਾਂਭਣ ਵਾਲਾ ਨਹੀਂ ਸੀ। ਮੈਂ ਉਸਨੂੰ ਆਪਣੀ ਹਿਕ ਨਾਲ ਲਾ ਲਿਆ। ਮੈਂ ਉਸ ਲਈ ਇਕ ਬਕਰੀ ਮੁਲ ਲੈ ਲਈ। ਉਸ ਦਾ ਦੁਧ ਪੀ ਕੇ ਉਹ ਦਿਨਾਂ ਵਿਚ ਹੀ ਵੱਡੀ ਹੋ ਗਈ।

"ਇਕ ਦਿਨ ਨਾਲ ਦੇ ਪਿੰਡ ਵਿਚ ਮੇਲਾ ਲਗਾ ਤੇ ਪਿੰਡ

- ੪੬ -