ਪੰਨਾ:ਦਿਲ ਹੀ ਤਾਂ ਸੀ.pdf/69

ਵਿਕੀਸਰੋਤ ਤੋਂ
(ਪੰਨਾ:ਦਿਲ ਤਾਂ ਹੀ ਸੀ.pdf/69 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਏਹ ਅੱਖਰ ਵੀ ਮਿੱਟ ਚੁੱਕੇ ਹੋਣਗੇ। ਪਰ ਹੋਇਆ ਬਿਲਕੁਲ ਇਸਦੇ ਉਲਟ। ਅਗਲੇਰੇ ਦਿਨ ਹੀ ਕਿਸੇ ਨੇ ਉਹ ਪਹਿਲਾ ਸੱਭ ਕੁਝ ਕੱਟ ਕਟਾ ਕੇ ਕਿੰਨੀਆਂ ਹੀ ਜ਼ਬਾਨਾਂ ਵਿੱਚ ਲਿਖ ਦਿੱਤਾ। ਉਰਦੂ ਵਿੱਚ, ਹਿੰਦੀ ਵਿੱਚ, ਪੰਜਾਬੀ ਵਿੱਚ, ਮਰਾਠੀ ਵਿੱਚ, ਗੁਜਰਾਤੀ ਵਿੱਚ ਤੇ ਬਾਕੀ ਪਤਾ ਨਹੀਂ ਹੋਰ ਕਿਸ ਕਿਸ ਜ਼ਬਾਨ ਵਿੱਚ। ਪਰ ਲਿਖਿਆ ਸਾਰੀਆਂ ਜ਼ਬਾਨਾਂ ਵਿੱਚ ਏਹੋ ਸੀ, ਜਾਂ ਕਹਿ ਲਵੋ ਕਿ ਸਾਰਿਆਂ ਦਾ ਏਹੋ ਭਾਵ ਸੀ 'ਅਸੀਂ ਸੱਭ ਦਲਾਲ ਹਾਂ, ਅਸੀਂ ਸੱਭ ਦਲਾਲ ਹਾਂ......ਅਸੀਂ ਸੱਭ ਦਲਾਲ ਹਾਂ।'












-੮੨-