ਪੰਨਾ:ਦਿਲ ਹੀ ਤਾਂ ਸੀ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਚਦਾ ਹੁੰਦਾ ਸਾਂ ਕਿ ਬੀ.ਏ. ਪਾਸ ਕਰਨ ਪਿਛੋਂ ਕੋਈ ਚੰਗੀ ਨੌਕਰੀ ਮਿਲ ਜਾਵੇਗੀ ਅਤੇ ਫੇਰ ਸਾਰੇ ਦੇਸ਼ ਘੁੰਮ ਫਿਰ ਸੱਕਾਂਗਾ। ਚੰਗੀਆਂ ਚੰਗੀਆਂ ਥਾਵਾਂ ਵੇਖਾਂਗਾ, ਚੰਗੇ ਖ਼ਿਆਲ ਲੈਕੇ ਮੁੜਾਂਗਾ, ਪਰ ਪਿਛਲੇ ਦੋ ਸਾਲਾਂ ਤੋਂ ਇਹ ਸਾਰੀਆਂ ਖ਼ਾਹਿਸ਼ਾਂ ਏਸ ਪਿੰਡ ਦੀ ਥੋੜੀ ਜਿੰਨੀ ਜ਼ਮੀਨ ਵਿੱਚ ਹੀ ਸੀਮਤ ਹੋਕੇ ਰਹਿ ਗਈਆਂ। ਅਤੇ ਏਹਨਾਂ ਦੀ ਹੱਦ ਇਹ ਰੋਹੀ ਦਾ ਕੰਢਾ ਸੀ, ਛਾਹ ਵੇਲੇ ਦਾ ਵੇਲਾ ਸੀ, ਮੈਂ ਹੱਲ ਡੱਕਕੇ ਰੋਹੀ ਵੱਲ ਟੁਰ ਗਿਆ। ਮੈਂ ਸੋਚਿਆ ਕਿ ਰੋਟੀ ਦੇ ਆਉਣ ਤੱਕ ਮੈਂ ਹੱਥ ਮੂੰਹ ਧੋ ਅਤੇ ਦਾਤਣ ਕੁਰਲਾ ਕਰ ਲਵਾਂ। ਸਾਹਮਣੇ ਰੋਹੀ ਦੇ ਪਾਰਲੇ ਕੰਢੇ ਇੱਕ ਮੇਮ ਤੇ ਇੱਕ ਸਾਹਬ ਚਲੇ ਆ ਰਹੇ ਸਨ। ਸਾਹਬ ਦੇ ਹੱਥ ਵਿੱਚ ਬੰਦੂਕ ਸੀ ਤੇ ਉਹ ਹੁਲਾਰੇ ਮਾਰ ਮਾਰ ਕੇ ਚੱਲ ਰਿਹਾ ਸੀ। ਮੇਮ ਦੇ ਹੱਥ ਵਿਚ ਤਿੱਤਰ ਦੀ ਇੱਕ ਲੱਤ ਸੀ ਤੇ ਉਸਦੀ ਲੱਤ ਨੂੰ

-੬੫-