ਪੰਨਾ:ਦਿਲ ਹੀ ਤਾਂ ਸੀ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਕੁਆਰ ਤਕਣੀ ਨੂੰ ਨਿਮੋਝੂਣਤਾ ਵਿੱਚ ਬਦਲ ਨਹੀਂ ਸਕਦਾ। ਤੇਰੇ ਮੱਥੇ ਦੀ ਤਰੇਲੀ ਜੋ ਮੇਰੇ ਦੇਸ਼ ਦੀ ਹਯਾ ਦਾ ਬੁਰਕਾ ਹੈ ਕੋਈ ਲਾਹ ਨਹੀਂ ਸਕਦਾ।' ਪਰ ਹੁਣ ਮੇਰਾ ਇਹ ਭਰੋਸਾ, ਭਰੋਸਾ ਨਾ ਰਿਹਾ। ਜੋ ਕੁਝ ਮੈਂ ਅਲ੍ਹੜ ਨੂੰ ਕਿਹਾ, ਉਹ ਝੂਠ ਸੀ। ਉਸ ਸੇਠ ਨੇ ਅੱਖਾਂ ਖੋਲੀਆਂ। ਅੱਖਾਂ ਉਸ ਕੀ ਖੋਲ੍ਹੀਆਂ ਜਿਵੇਂ ਕਿਤੇ ਬੇਹਯਾਈ ਨੇ ਅੱਖਾਂ ਖੋਲੀਆਂ ਹੋਣ। ਸੱਚ ਮੁਚ ਖਾ ਜਾਣ ਵਾਲੀਆਂ ਅੱਖਾਂ। ਉਹ ਹੱਸਿਆ, ਸਚ ਮੁਚ ਜਿਵੇਂ ਆਦਮ ਖੋਰ ਹੋਵੇ। ਮੈਂ ਸੋਚਿਆ, ਏਹ ਸੱਭ ਕੁਝ ਹੋ ਸਕਦਾ ਹੈ। ਕੁਆਰ ਤੱਕਣੀ ਨਿਮੋਝੂਣਤਾ ਵਿੱਚ ਬਦਲੀ ਜਾ ਸਕਦੀ ਹੈ। ਅਣਛੋਹੇ ਅੰਗਾਂ ਨੂੰ ਛੂਹਿਆ ਜਾ ਸੱਕਦਾ ਹੈ। ਏਸ ਸੇਠ ਦਾ ਪੇਟ ਪਾੜਣ ਤੇ ਉਹ ਸੱਭ ਕੁਝ ਨਿੱਕਲ ਸੱਕਦਾ ਹੈ ਜੋ ਉਸ ਸਿਰ ਫਿਰੇ ਲਿਖਾਰੀ ਨੇ ਲਿਖਿਆ ਸੀ।

ਸੇਠ ਹੌਲੀ ਹੌਲੀ ਲੜਕੀ ਵਲ ਵੱਧਿਆ। ਉਹ ਜ਼ੰਜੀਰ ਖਿਚਣ ਲਈ ਵਧੀ ਤੇ ਸੇਠ ਕਹਿਕਹਾ ਮਾਰਕੇ ਕਹਿਣ ਲੱਗਾ, "ਕੋਈ ਫਾਇਦਾ ਨਹੀਂ, ਕਿਸੇ ਨਹੀਂ ਸੁਣਨੀ। ਏਹ ਗੱਡੀ ਮੇਰੀ ਹੈ, ਏਹ ਜ਼ੰਜੀਰ ਮੇਰੀ ਹੈ। ਇਸਦੀ ਅਵਾਜ਼, ਫੇਰ ਅਵਾਜ਼ ਨੂੰ ਸੁਣਨ ਵਾਲੇ ਤੇ ਫੇਰ ਇਹ ਜ਼ੰਜੀਰ ਮੇਰਾ ਹੱਥ ਪਛਾਣਦੀ ਹੈ। ਹਾ......ਹਾ......ਹਾ......!"

ਕੁੜੀ ਡਰ ਨਾਲ ਕੰਬ ਰਹੀ ਸੀ, ਸੇਠ ਅੱਗੇ ਵੱਧ ਰਿਹਾ ਸੀ। ਕੁੜੀ ਨੇ ਲਾਗੇ ਇੱਕ ਮੇਜ਼ ਤੇ ਪਈ ਸੁਰਾਹੀ ਦੀ ਧੋਣ ਨੂੰ ਹੱਥ ਪਾਇਆ। ਤੇ ਉਤਾਂਹ ਵੱਲ ਲੈ ਗਈ, ਅਚਾਨਕ ਮੇਰੇ ਮੂੰਹੋਂ ਨਿਕਲਿਆ "ਸ਼ਾਬਾਸ਼! ਮਾਰ ਏਹਦੇ ਦੰਦਾਂ ਤੇ, ਤੋੜ ਦੇ ਇਸ ਦੀ ਹਵਸ ਦੇ ਸਾਰੇ ਦੰਦ।"

ਪਰ ਸੁਰਾਹੀ ਉਸਦੇ ਦੰਦਾਂ ਦੀ ਬਜਾਏ ਖਿੜਕੀ ਦੇ ਸ਼ੀਸ਼ੇ ਤੇ ਵੱਜੀ। ਸੁਰਾਹੀ ਅੰਦਰ ਡਿੱਗੀ, ਇਸ ਪਾਸੇ ਤੋਂ ਉਸ ਪਾਸੇ ਨੂੰ

-੭੨-