ਪੰਨਾ:ਦਿਲ ਹੀ ਤਾਂ ਸੀ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੂਰਜ ਸਮੁੰਦਰ ਦੇ ਉਸ ਪਾਰ ਡੁਬ ਰਿਹਾ ਸੀ। ਉੱਚੇ ਮੱਹਲਾਂ ਦੇ ਸਾਏ ਲੰਮੇ ਹੁੰਦੇ ਜਾ ਰਹੇ ਸਨ। ਉਨ੍ਹਾਂ ਨੇ ਘਾ ਫੂਸ ਦੀਆਂ ਬਣੀਆਂ ਝੁਗੀਆਂ ਨੂੰ ਆਪਣੇ ਵਿੱਚ ਲਕੋ ਲਿਆ ਸੀ। ਉਸ, ਸਾਹਮਣੇ ਧਾਨ ਦੇ ਖੇਤ ਨੂੰ ਲਕੋ ਲਿਆ। ਦੂਰ ਉਸ ਰੇਤ ਵਿੱਚ ਖੇਡਦੇ ਬੱਚੇ ਨੂੰ, ਇਕ ਕੋਲੇ ਚੁਗ ਕੇ ਆਉਂਦੀ ਮੁਟਿਆਰ ਨੂੰ, ਨਿੱਕੇ ਜਿਹੇ ਗੁਲਾਬ ਦੇ ਪੌਦੇ ਨੂੰ, ਜਿਸ ਨਾਲ ਦੋ ਰੰਗਾਂ ਦੇ ਲਾਲ ਅਤੇ ਚਿੱਟੇ ਫੁਲ ਲਗੇ ਹੋਏ ਸਨ। ਮੇਰਾ ਦਮਾਗ ਚਕਰਾ ਰਿਹਾ ਸੀ, ਏਹ ਪਰਛਾਵੇਂ ਏਹ ਸਾਏ ਏਨੇ ਲੰਮੇ ਕਿਉਂ ਹਨ? ਦੁਨੀਆਂ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਇੱਕ ਦੌਰ ਤੋਂ ਦੂਜੇ ਦੌਰ ਤੱਕ, ਇਕ ਸਦੀ ਤੋਂ ਏਹ ਸਾਏ ਦੂਸਰੀ ਸਦੀ ਤੱਕ ਏਨੇ ਲੰਮੇ ਕਿਉਂ ਹਨ?......ਕਿਉਂ ਹਨ?

ਦੂਰ ਧਾਨ ਦੇ ਖੇਤਾਂ ਵਲੋਂ ਇੱਕ ਤੁਫਾਨ ਉਠ ਰਿਹਾ ਸੀ,

- ੧੧੭ -