ਪੰਨਾ:ਦੀਵਾ ਬਲਦਾ ਰਿਹਾ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਲਾਇਆ ਨਾ ਜਾਵੇ। ਉਸ ਨੂੰ ਉੱਥੂ ਆ ਜਾਂਦੇ। ਹੱਥਾਂ ਵਿਚੋਂ ਨਿਕਲ ਨਿਕਲ ਜਾਂਦਾ। ਕਈ ਵਾਰੀ ਇਤਨਾ ਛਿੜ ਪੈਂਦਾ ਕਿ ਘੰਟਿਆਂ ਬਧੀ ਰੋਂਦਾ ਹੀ ਰਹਿੰਦਾ। ਕਈ ਵਾਰੀ ਉਹ ਗਿਆ ਗਿਆ ਮੁੜਿਆ।

ਕਹਿੰਦੇ ਨੇ ਇਕ ਪੁੱਤਰ ਦੀ ਮਾਂ ਅੰਨ੍ਹੀ ਹੁੰਦੀ ਹੈ। ਉਸ ਨੂੰ ਆਪਣੇ ਪੁੱਤਰ ਤੋਂ ਸਿਵਾ ਹੋਰ ਕੁਝ ਦਿਸਦਾ ਹੀ ਨਹੀਂ। ਸ਼ਸ਼ੀ ਨੂੰ ਸ਼ੱਕ ਹੋ ਗਿਆ ਕਿ ਬਿੱਲੂ ਨੂੰ ਉਸ ਦੀ ਜਿਠਾਣੀ ਨੇ ਕੁਝ ਕਰ ਦਿੱਤਾ ਹੈ।

ਸੁ ਉਹ ਹਰ ਵੇਲੇ ਆਪਣੀ ਜਿਠਾਣੀ ਦਾ ਬੁਰਾ ਮੰਗਦੀ ਰਹਿੰਦੀ। ਕੁਝ ਦਿਨਾਂ ਬਾਅਦ ਸਾਡਾ ਬਿੱਲੂ ਰਾਜ਼ੀ ਹੋ ਗਿਆ, ਪਰ ਕਮਜ਼ੋਰੀ ਹਦੋਂ ਵਧ ਸੀ। ਡਾਕਟਰ ਨੇ ਉਸ ਨੂੰ ਸਰਦੀ ਤੋਂ ਬਚਾ ਕੇ ਰੱਖਣ ਲਈ ਵਿਸ਼ੇਸ਼ ਸੂਚਨਾ ਦੇ ਰੱਖੀ ਸੀ। ਦਸੰਬਰ ਦਾ ਮਹੀਨਾ ਹੋਣ ਕਰਕੇ ਸਰਦੀ ਵੀ ਅਤਿ ਦੀ ਸੀ। ਸ਼ਸ਼ੀ ਕਮਰੇ ਵਿੱਚ ਅੰਗੀਠੀ ਗਰਮ ਹੀ ਰਖਦੀ, ਪਰ ਫਿਰ ਵੀ ਪਤਾ ਨਹੀਂ ਕਿਵੇਂ, ਇਕ ਰਾਤ ਬਿੱਲ ਨੂੰ ਸਤਾਂ ਕਪੜਿਆਂ ਵਿਚ ਲਪੇਟਿਆਂ ਹੋਇਆਂ ਵੀ ਠੰਢ ਦੀ ਸ਼ਿਕਾਇਤ ਹੋ ਗਈ। ਉਸ ਨੂੰ ਸਾਹ ਠੀਕ ਤਰ੍ਹਾਂ ਨਾ ਆਵੇ। ਉਪਰਲੇ ਉਪਰਲੇ ਸਾਹ ਲਵੇਂ। ਅਸੀਂ ਉਸ ਦੀ ਛਾਤੀ ਤੇ ਬਰਾਂਡੀ ਦੀ ਮਾਲਸ਼ ਵੀ ਕੀਤੀ, ਪਰ ਉੱਕਾ ਫ਼ਰਕ ਨਾ ਪਿਆ। ਮੀਂਹ ਵਰ੍ਹਦੇ ਵਿਚ ਹੀ ਮੈਂ ਛਤਰੀ ਲੈ ਕੇ ਡਾਕਟਰ ਵਲ ਤੁਰ ਪਿਆ। ਜਦ ਮੈਂ ਡਾਕਟਰ ਨੂੰ ਨਾਲ ਲੈ ਕੇ ਡਿਉਢੀ ਵਿਚ ਪਹੁੰਚਿਆ ਤੇ ਸ਼ਸ਼ੀ ਦੀਆਂ ਚੀਕਾਂ ਮੇਰੇ ਕੰਨਾਂ ਤਕ ਅੱਪੜ ਗਈਆਂ। ਡਾਕਟਰ ਨੇ ਵੇਖਿਆ ਕਿ ਬਿੱਲੂ ਦੀ ਨਬਜ਼ ਹਾਲੇਂ ਚਲ ਰਹੀ ਸੀ। ਉਸ ਨੇ ਚੰਗੀ ਤਰ੍ਹਾਂ ਉਸ ਨੂੰ ਤਕਿਆ ਤੇ ਫਿਰ ਟੀਕੇ ਦੀ ਟੀਊਬ ਵਿਚੋਂ ਆਪਣੀ ਸਰਿੰਜ ਭਰਨ ਲਗ ਪਿਆ। ਕਹਿਣ

ਦੀਵਾ ਬਲਦਾ ਰਿਹਾ

੧੦੯