ਪੰਨਾ:ਦੀਵਾ ਬਲਦਾ ਰਿਹਾ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਲੱਗਾ ?"

"ਓਹ ! ਜਿੰਦਰ ਜੀ ! ਤੁਸੀਂ ?" ਤੇ ਪ੍ਰੋਫ਼ੈਸਰ ਜਿਵੇਂ ਖ਼ੁਸ਼ੀ ਨਾਲ ਫੁਲ ਉਠਿਆ।

ਉਹ ਕਿੰਨਾ ਚਿਰ ਗੱਲਾਂ ਕਰਦੇ ਰਹਿੰਦੇ। ਬਹਿਰੇ ਆਉਂਦੇ, ਚਾਹ ਦੇ ਕੇ ਚਲੇ ਜਾਂਦੇ। ਗੱਲਾਂ ਹੀ ਗੱਲਾਂ ਵਿਚ ਚਾਹ ਪੀਤੀ ਜਾਂਦੀ।

ਤੇ ਇਮਤਿਹਾਨਾਂ ਦੇ ਨੇੜੇ, ਇਕ ਦਿਨ ਜਦੋਂ ਜਿੰਦਰ ਕਲਾਸ ਵਿਚ ਗਈ ਤਾਂ ਉਸ ਨੇ ਵੇਖਿਆ, ਸਾਰੀਆਂ ਕੁੜੀਆਂ ਟੋਲੀਆਂ ਬਣਾਈ ਆਪਸ ਵਿਚ ਘੁਸਰ ਮੁਸਰ ਕਰ ਰਹੀਆਂ ਸਨ। ਕਾਲਜ ਵੜਦਿਆਂ ਹੀ ਗੁਰਸ਼ਰਨ ਨੇ ਦੋਹਾਂ ਹੱਥਾਂ ਨਾਲ ਜਿੰਦਰ ਦੇ ਮੋਢਿਆਂ ਨੂੰ ਫੜ ਕੇ ਉਸ ਨੂੰ ਹਲੂਣਦਿਆਂ ਕਿਹਾ, "ਨੀਂ ਸੁਣਿਆ ਈ ? ਪ੍ਰੋਫ਼ੈਸਰ ਰਾਜਨ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਜਾ ਰਿਹਾ ਹੈ।"

"ਹੈਂ ?" ਤੇ ਜਿੰਦਰ ਦਾ ਮੂੰਹ ਟਡਿਆ ਹੀ ਰਹਿ ਗਿਆ। ਉਹ ਇਕ ਸ਼ਬਦ ਵੀ ਨਾ ਬੋਲ ਸਕੀ। ਉਸ ਦੀਆਂ ਆਸਾਂ ਉਮੈਦਾਂ ਦੀ ਖੇਤੀ ਨੂੰ ਟਿੱਡੀ-ਦਲ ਚਟ ਗਿਆ। ਵਿਚਾਰੀ ਉਸੇ ਵੇਲੇ ਘਰ ਚਲੀ ਗਈ। ਉਸ ਦੀਆਂ ਚੀਕਾਂ ਨਿਕਲ ਨਿਕਲ ਜਾਣ। ਦਿਮਾਗ਼ ਸੁੰਨ ਹੋ ਗਿਆ ਸੀ। ਉਸ ਨੂੰ ਕੱਖ ਸਮਝ ਨ ਆਈ ਕਿ ਕੀ ਕਰੇ ? ਕ੍ਰਿਸ਼ਨ ਦੀ ਮੂਰਤੀ ਅੱਗੇ ਖੜੋ ਕੇ ਉਸ ਨੇ ਬੜੇ ਤਰਲੇ ਪਾਏ। ਗਿੜ ਗਿੜਾ ਕੇ ਬੇਨਤੀਆਂ ਕੀਤੀਆਂ। ਸ਼ਾਮੀਂ ਜਿੰਦਰ ਪ੍ਰੋਫ਼ੈਸਰ ਦੇ ਹੋਟਲ ਤੇ ਗਈ। ਪ੍ਰੋਫ਼ੈਸਰ ਬਜ਼ਾਰ ਗਿਆ ਹੋਇਆ ਸੀ। ਉਸ ਨੇ ਉਥੇ ਹੀ ਬੈਠ ਕੇ ਇਕ ਚਿੱਠੀ ਲਿਖੀ:-

ਮੇਰੇ ਸਭ ਕੁਝ ਜੀਓ !

ਪਤਾ ਲੱਗਾ ਹੈ ਕਿ ਤੁਸੀਂ ਜਾ ਰਹੇ ਹੋ। ਕਦੇ ਪੜ੍ਹਿਆ ਸੀ ਕਿ

੧੨੨

ਆਸ ਹੈ ਬਾਕੀ