ਪੰਨਾ:ਦੀਵਾ ਬਲਦਾ ਰਿਹਾ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਛੀ ਅਤੇ ਪਰਦੇਸੀ ਕਿਸੇ ਦੇ ਮਿੱਤਰ ਨਹੀਂ ਹੁੰਦੇ। ਪਰ ਜੀ ! ਅਗੇ ਅਜ਼ਮਾਇਆ ਨਹੀਂ ਸੀ। ਤੁਸੀਂ ਚਲੇ ਜਾਵੋਗੇ ? ਇਸ ਅਭਾਗੀ ਜਿੰਦਰ ਨੂੰ ਤੜਫਦੀ ਛਡ ਕੇ ? ਤੁਹਾਨੂੰ ਤਰਸ ਨਹੀਂ ਆਵੇਗਾ ? ਕਿਸੇ ਦੇ ਦਿਲ ਨੂੰ ਪੈਰਾਂ ਹੇਠ ਲਿਤਾੜ ਕੇ ਤੁਸੀਂ ਇਥੋਂ ਖ਼ੁਸ਼ੀ ਨਾਲ ਜਾ ਸਕੋਗੇ ? ਕਿਸੇ ਰਾਹੀ ਦਾ ਤੁਸਾਂ ਹੱਬ ਫੜਿਆ, ਪਰ ਮੰਜ਼ਲ ਤੀਕ ਉਸ ਦਾ ਸਾਥ ਦੇਣ ਤੋਂ ਪਹਿਲਾਂ ਹੀ ਨਿਖੜ ਜਾਵੋਗੇ, ਓ ਪੱਥਰ ਦਿਲ ਰਾਜਨ।

ਇਹਨਾਂ ਕਮਰਿਆਂ ਵਿਚ ਤੁਹਾਡੇ ਬਿਨਾਂ ਸੁੰਨਸਾਨ ਮਚ ਜਾਵੇਗੀ, ਭਾਂ ਭਾਂ ਕਰੇਗਾ ਇਹ ਹੋਟਲ। ਜੇ ਤੁਸੀਂ ਚਲੇ ਗਏ ਤਾਂ ਮੇਰਾ ਦਿਲ ਕਹਿੰਦਾ ਹੈ ਕਿ ਇਕ ਪਰਲੋ ਆਵੇਗੀ, ਤੁਫ਼ਾਨ ਉਠਣਗੇ ਅਤੇ ਇਹ ਧਰਤੀ ਪਾਟ ਜਾਵੇਗੀ। ਤੁਹਾਡਾ ਵਿਛੋੜਾ ਨਹੀਂ ਸਹਾਰ ਸਕੇਗੀ।

ਮੈਂ ਜਦੋਂ ਫਿਰ ਇਥੋਂ ਲੰਘੇਗੀ ਤਾਂ ਇਹ ਹੋਟਲ ਤੁਹਾਡੇ ਬਗ਼ੈਰ ਵੇਖ ਕੇ ਮੇਰੀ ਕੀ ਹਾਲਤ ਹੋਵੇਗੀ ! ਜਦੋਂ ਅੱਖੀਆਂ ਤੁਹਾਨੂੰ ਲਭ ਲਭ ਕੇ ਥੱਕ ਜਾਣਗੀਆਂ ਤਾਂ ਉਹਨਾਂ ਨੂੰ ਕਿਵੇਂ ਸਮਝਾਵਾਂਗੀ ? ਤੁਹਾਡੀ ਮਿੱਠੀ ਅਵਾਜ਼ ਲਈ ਤਰਸਦੇ ਕੰਨਾਂ ਨੂੰ ਕਿਸ ਤਰ੍ਹਾਂ ਤਸੱਲੀ ਦੇਵਾਂਗੀ ?

ਮੇਰਾ ਦਿਮਾਗ਼ ਅੱਜ ਕੰਮ ਨਹੀਂ ਕਰ ਰਿਹਾ। ਸੋਚਦੇ ਹੋਵੋਗੇ ਕਿ ਇਹ ਝੱਲੀ ਕੀ ਅਰਲ ਬਰਲ ਲਿਖ ਗਈ ਹੈ ਪਰ ਬੇਬਸ ਹਾਂ ਮੇਰੇ ਦੇਵਤਾ !

ਜਿਹੜੀ ਤੁਹਾਡੀ ਬਣ ਚੁੱਕੀ ਹੈ-

ਜਿੰਦਰ

ਜਿੰਦਰ ਨੇ ਕਾਫ਼ੀ ਚਿਰ ਉਡੀਕ ਕੀਤੀ, ਪਰ ਹਾਜਨ ਨਾ

ਦੀਵਾ ਬਲਦਾ ਰਿਹਾ

੧੨੩