ਪੰਨਾ:ਦੀਵਾ ਬਲਦਾ ਰਿਹਾ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਅੱਖਾਂ ਹੋਰ ਹੀ ਤਰ੍ਹਾਂ ਦੀਆਂ ਹੋ ਗਈਆਂ। ਅੱਖਾਂ ਵਿਚੋਂ ਇਕ ਚਮਕ ਉਠੀ ਅਤੇ ਫਿਰ ਉਸ ਨੇ ਗਰਦਨ ਇਕ ਪਾਸੇ ਹਟਾ ਦਿੱਤੀ।"

ਇਥੇ ਪਹੁੰਚ ਕੇ ਬਾਬੇ ਨੇ ਫਿਰ ਢਾਹਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਅਥਰੂ ਸਾਵਣ ਦੀ ਝੜੀ ਨੂੰ ਮਾਤ ਕਰ ਰਹੇ ਸਨ ! ਬਾਬੇ ਦੀਆਂ ਦਿਲ-ਵਿਨ੍ਹਵੀਆਂ ਚੀਕਾਂ ਸੁਣ ਕੇ ਮੇਰਾ ਦਿਲ ਪਸੀਜ ਗਿਆ। ਮੈਂ ਵੇਖਿਆਂ ਇੰਦਰਾ ਦੀਆਂ ਅੱਖਾਂ ਵੀ ਸਜਲ ਸਨ। ਕੁਝ ਚਿਰ ਬਾਅਦ ਬਾਬਾ ਚੁੱਪ ਹੋ ਗਿਆ।

ਐਤਕੀਂ ਉਸ ਦੀ ਅਵਾਜ਼ ਵਿਚ ਠਾਰ੍ਹਮਾ ਸੀ। ਉਸ ਨੇ ਫੇਰ ਲੜੀ ਜੋੜ,"ਹਾਂ, ਤੇ ਮੈਂ ਤੁਹਾਨੂੰ ਦੱਸ ਰਿਹਾ ਸਾਂ, ਕਿ ਆਸ਼ਾ ਮੈਨੂੰ ਸਦਾ ਲਈ ਛੱਡ ਗਈ। ਮੈਂ ਉਸ ਦਾ ਸਸਕਾਰ ਇੱਥੇ ਕਰ ਕੇ ਉਸ ਦੀ ਯਾਦ ਵਿਚ ਇਹ ਮੜ੍ਹੀ ਬਣਾ ਦਿੱਤੀ", ਉਸ ਨੇ ਮੜ੍ਹੀ ਵਲ ਇਸ਼ਾਰਾ ਕੀਤਾ।

"ਅੱਜ ਉਸ ਨੂੰ ਮੋਇਆਂ ਦੋ ਸਾਲ ਹੋ ਗਏ ਨੇ। ਦੀਵਾਲੀ ਵਾਲੇ ਦਿਨ ਜਦੋਂ ਲੋਕੀ ਲਛਮੀ ਨੂੰ ਜੀ ਆਇਆਂ ਆਖਣ ਲਈ ਆਪਣੇ ਘਰਾਂ ਨੂੰ ਦੀਵਿਆਂ ਨਾਲ ਜਗ-ਮਗਾ ਰਹੇ ਹੁੰਦੇ ਹਨ, ਠੀਕ ਉਸੇ ਵੇਲੇ ਮੈਂ ਇਥੇ ਆਉਂਦਾ ਹਾਂ। ਇਥੇ ਮੇਰੀ ਆਂਦਰ ਦੱਬੀ ਪਈ ਹੈ। ਮੈਂ ਦੀਵਾ ਜਗਾਇਆ ਕਰਦਾ ਹਾਂ ਤੇ ਆਸ਼ਾ ਦੀ ਯਾਦ ਵਚ ਰੋ ਰੋ ਕੇ ਆਪਣੇ ਦਿਲ ਦਾ ਗ਼ੁਬਾਰ ਅੱਖਾਂ ਥਾਣੀ ਕੱਢ ਲੈਂਦਾ ਹਾਂ....."

ਉਸ ਨੂੰ ਫੇਰ ਕੋਈ ਯਾਦ ਟੁੰਬ ਗਈ ਤੇ ਉਹ ਮੜ੍ਹੀ ਨਾਲ ਚੰਬੜ ਕੇ ਢਾਹਾਂ ਮਾਰਨ ਲੱਗ ਪਿਆ। ਝਟ ਹੀ ਉਸ ਦੇ ਹਟਕੋਰਿਆਂ ਵਿਚੋਂ

ਦੀਵਾ ਬਲਦਾ ਰਿਹਾ

੧੩੩