ਪੰਨਾ:ਦੀਵਾ ਬਲਦਾ ਰਿਹਾ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈ ਕੇ ਦਿੰਦੇ ਸਾਂ। ਗੱਲ ਕੀ, ਜੋ ਲਫ਼ਜ਼ ਵੀ ਵੀਣਾ ਦੇ ਮੂੰਹੋਂ ਨਿਕਲਦਾ, ਉਹ ਭੁੰਜੇ ਨਾ ਪੈਣ ਦਿੱਤਾ ਜਾਂਦਾ।"

"ਪਰ ਜਦੋਂ ਵੀਣਾ ਚਾਰ ਸਾਲ ਦੀ ਹੋਈ, ਤਾਂ ਤੁਹਾਡੇ ਘਰ ਲੜਕਾ ਪੈਦਾ ਹੋਇਆ। ਠੀਕ ਹੈ ਨਾ ? ਸਰਦਾਰ ਜੀ ! ਤੁਸੀਂ ਇਸੇ ਤਰ੍ਹਾਂ ਹੀ ਦਸਿਆ ਹੈ ਨਾ ?"

“ਜੀ, ਡਾਕਟਰ ਸਾਹਿਬ !"

"ਜਦੋਂ ਲੜਕਾ ਪੈਦਾ ਹੋਇਆ, ਤੁਸੀ ਲੜਕੇ ਨੂੰ ਲੜਕੀ ਨਾਲੋਂ ਵਧ ਪਿਆਰ ਕਰਨ ਲਗ ਪਏ ਹੋਵੋਗੇ ?"

"ਡਾਕਟਰ ਸਾਹਿਬ ! ਇਹ ਤੇ ਕੁਦਰਤੀ ਹੈ, ਲੜਕੇ ਨੂੰ ਲੜਕੀ ਨਾਲੋਂ ਵਧ ਪਿਆਰਿਆ ਜਾਂਦਾ ਹੈ।"

"ਹੂੰ" ਡਾਕਟਰ ਨੇ ਜਿਵੇਂ ਹੁੰਗਾਰਾ ਭਰਿਆ ਹੋਵੇ।

"......ਤੇ ਸਰਦਾਰ ਜੀ ! ਵੀਣਾ ਦੀ ਮਦਰ ਵੀ ਵੀਣਾ ਨੂੰ ਘਟ ਚਾਹੁੰਣ ਲਗ ਪਈ ਹੋਵੇਗੀ ?"

“ਮੰਡਾ ਹੋਣ ਤੇ ਸੁਭਾਵਕ ਗੱਲ ਸੀ ਕਿ ਉਸ ਦਾ ਵੀਣਾ ਵਲੋਂ ਧਿਆਨ ਕੁਝ ਮੁੜ ਜਾਵੇ ਪਰ ਫੇਰ ਵੀ ਉਹ ਵੀਣਾ ਦਾ ਵਿਸਾਹ ਨਹੀਂ ਸੀ ਖਾਂਦੀ.....ਪਰ.......ਪਰ........"

"ਪਰ ਕੀ ?"

"ਪਰ ਉਹ ਵਿਚਾਰੀ........" ਸਰਦਾਰ ਦੀਆਂ ਅੱਖਾਂ ਅਗੇ ਉਹੀ ਸੀਨ ਆ ਗਿਆ ਅਤੇ ਉਸ ਦਾ ਗਲਾ ਇਸ ਤੋਂ ਅਗੇ ਨਾ ਬੋਲ ਸਕਿਆ।

"ਦੱਸੋ, ਸਰਦਾਰ ਜੀ !"

ਪਰ ਸਰਦਾਰ ਆਪਣੇ ਗ਼ਮ ਨੂੰ ਭੁਲਾਣ ਖ਼ਾਤਰ ਹਾਲੇ ਵੀ

੩੦

ਇਹ ਭੁੱਖੇ ਹੁੰਦੇ ਨੇ