ਪੰਨਾ:ਦੀਵਾ ਬਲਦਾ ਰਿਹਾ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਠਾਉਣ।"

ਰਮੇਸ਼ ਸੋਚਣ ਲਗ ਪਿਆ, 'ਮੈਂ ਪੰਡਤ ਨਹਿਰੂ ਹੋਰਾਂ ਦੇ ਹਾਲੇਂ ਦਰਸ਼ਨ ਵੀ ਨਹੀਂ ਕੀਤੇ। ਬੀ ਜੀ ਕਹਿੰਦੇ ਸਨ ਕਿ ਓਦੋਂ ਮੈਂ ਤਿੰਨਾਂ ਸਾਲਾਂ ਦਾ ਸਾਂ ਜਦ ਅਗੇ ਵੀ ਇਕ ਵਾਰੀ ਪੰਡਤ ਹੋਰੀਂ ਇਥੋਂ ਸਟੇਸ਼ਨ ਤੋਂ ਲੰਘੇ ਸਨ, ...........ਪਰ ਅਜ ਤੇ ਕੀੜੀ ਦੇ ਘਰ ਨਾਰਾਇਣ ਆਪ ਚਲ ਕੇ ਆ ਰਿਹਾ ਹੈ। ਸੁ ਸ਼ਾਮ ਨੂੰ ਲੈਕਚਰ ਜ਼ਰੂਰ .....' ਉਸ ਦੀ ਸੋਚ-ਲੜੀ ਪਤਾ ਨਹੀਂ ਕਿੰਨਾ ਚਿਰ ਜਾਰੀ ਰਹਿੰਦੀ ਜੇ ਉਸ ਦੀ ਮੇਜ਼ ਤੋਂ ਇਕ ਕਾਗ਼ਜ਼ ਉਡ ਕੇ ਹੇਠਾਂ ਨਾ ਜਾ ਪੈਂਦਾ। ਜਦ ਉਹ ਕਾਗ਼ਜ਼ ਚੁਕ ਕੇ ਮੇਜ਼ ਤੇ ਰਖਣ ਲਗਾ ਤਾਂ ਫ਼ਾਈਲਾਂ ਦਾ ਢੇਰ ਉਸ ਦੀਆਂ ਅੱਖਾਂ ਸਾਮ੍ਹਣੇ ਆ ਗ਼ਿਆ। ‘ਇਹ ਕੰਮ ਤਾਂ ਚਾਰ ਵਜੇ ਛਡ ਕੇ, ਅਠ ਵਜੇ ਤਕ ਵੀ ਮੁਕਣਾ ਅਸੰਭਵ ਹੈ। ਨਾਲੇ ਸੇਠ ਨੇ ਕਿਹਾ ਸੀ ਕਿ ਸਾਰਾ ਕੰਮ ਮੁਕਾ ਕੇ ਘਰ ਜਾਣਾ, ਕਿਉਂਕਿ ਅਜ ਮਹੀਨੇ ਦੀ ਆਖ਼ਰੀ ਤਰੀਕ ਹੈ,’ ਤੇ ਰੋਕਦਿਆਂ ਰੋਕਦਿਆਂ ਵੀ ਉਸ ਦੇ ਮੂੰਹੋਂ ਇਕ ਠੰਢਾ ਹਉਕਾ ਨਿਕਲ ਗਿਆ, ‘ਇਹੋ ਜਹੇ ਸੁਹਾਣੇ ਸਮੇਂ ਰੱਬ ਨੇ ਮੇਰੇ ਵਾਸਤੇ ਨਹੀਂ ਘੜੇ।’

...ਤੇ ਫਿਰ ਇਕ ਦੁਪਹਿਰ ਨੂੰ ਜਦੋਂ ਕਿ ਰਮੇਸ਼ ਦਾ ਕਲਮ ਮੋਟੇ ਮੋਟੇ ਰਜਿਸਟਰਾਂ ਦੇ ਸਫ਼ਿਆਂ ਤੇ ਨਾਚ ਕਰ ਰਿਹਾ ਸੀ, ਇਕ ਗਰਾਮੋਫ਼ੋਨ ਰੀਕਾਰਡ ਦੀ ਅਵਾਜ਼ ਉਸ ਦੇ ਕੰਨਾਂ ਵਿਚ ਪਈ-

ਵਾਸਤਾ ਬਹਾਦਰੀ ਦਾ, ਸਹੁੰ ਤੈਨੂੰ ਪਿਆਰ ਦੀ।
ਆਖੀ ਆ ਜਾ, ਤੈਨੂੰ ਨੂਰਾਂ ਏ ਪੁਕਾਰਦੀ।
ਮਾਹੀ ਜੇ ਨਾ ਆਇਆ, ਤੂੰ ਨਾ ਆਵੀਂ ਵੇ ਕਬੂਤਰਾ!
ਵਾਸਤਾ ਈ ਰੱਬ ਦਾ, ਤੂੰ ਜਾਵੀਂ ਵੇ ਕਬੂਤਰਾ!
ਚਿੱਠੀ ਮੇਰੇ ਢੋਲ ਨੂੰ, ਪੁਚਾਵੀਂ ਵੇ ਕਬੂਤਰਾ!

੩੬

ਬਗ਼ਾਵਤ ਕਿਉਂ ?