ਪੰਨਾ:ਦੀਵਾ ਬਲਦਾ ਰਿਹਾ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੀਕਾਰਡ ਮੁਕਦਿਆਂ ਹੀ ਇਕ ਆਦਮੀ ਲਾਊਡ ਸਪੀਕਰ ਤੇ ਬੋਲਣ ਲਗ ਪਿਆ-

"ਸਾਡੀ ਪੰਜਾਂ ਪਾਣੀਆਂ ਦੀ ਧਰਤੀ, ਪੰਜਾਬ ਤੇ ਵਾਪਰੀ ਰੁਮਾਂਸ ਦੀ ਸੱਚੀ ਦਾਸਤਾਨ; ਜਿਸ ਵਿਚ ਪਿਆਰ ਸਿਖ਼ਰ ਨੂੰ ਛੂੰਹਦਾ ਹੈ; ਜਿਸ ਦੇ ਗੀਤਾਂ ਦੀ ਗੁਨਗੁਨਾਹਟ ਬੱਚੇ ਬੱਚੇ ਦੀ ਜ਼ਬਾਨ ਤੋਂ ਸੁਣਾਈ ਦੇਂਦੀ ਹੈ; ਜਿਸ ਵਿਚਲਾ ਹਾਸਾ ਤੁਹਾਡੇ ਢਿਡੀਂ ਪੀੜਾਂ ਪਾ ਦੇਵੇਗਾ; ਜਿਸ ਦੇ ਨਾਚ ਤੁਹਾਡੇ ਮਨ ਨੂੰ ਨੱਚਣ ਤੇ ਮਜਬੂਰ ਕਰ ਦੇਣਗੇ; ਸਬੀਹਾ ਅਤੇ ਸੁਧੀਰ ਨੂੰ ਆਪਣੀ ਅਦਾਕਾਰੀ ਦੇ ਨਿਰਾਲੇ ਅੰਦਾਜ਼ ਵਿਚ ਵੇਖਣ ਲਈ ਅਜ ਹੀ ਅਪਣੇ ਸ਼ਹਿਰ ਦੇ ਨਿਊ-ਲਾਈਟ ਸਿਨਮਾ ਦੇ ਪਰਦੇ ਤੇ ਦੁੱਲਾ-ਭੱਟੀ ਮੁਲਾਹਜ਼ਾ ਫੁਰਮਾਈਏ-ਦੁੱਲਾ-ਭੱਟੀ।”

ਰਮੇਸ਼ ਦਾ ਦਿਲ ਕੀਤਾ ਕਿ ਹੁਣੇ ਚਪੜਾਸੀ ਦੇ ਹੱਥ ਆਪਣੀ ਘਰ ਵਾਲੀ ਨੂੰ ਸੁਨੇਹਾ ਘਲ ਦੇਵੇ ਕਿ ਤਿੰਨ ਵਜੇ ਤਿਆਰ ਰਵ੍ਹੇ, ਦੁੱਲਾ-ਭੱਟੀ ਵੇਖਣ ਚਲਾਂਗੇ। ਉਸ ਨੇ ਚਪੜਾਸੀ ਨੂੰ ਅਵਾਜ਼ ਮਾਰੀ। ਉਹ ਆ ਗਿਆ। ਪਰ ਜਦੋਂ ਉਸ ਨੂੰ ਸੇਠ ਕੋਲੋਂ ਛੁੱਟੀ ਮੰਗਣ ਦਾ ਖ਼ਿਆਲ ਆਇਆ ਤਾਂ ਕੁਝ ਸੋਚ ਕੇ ਉਹ ਚਪੜਾਸੀ ਨੂੰ ਘਰ ਨਾ ਘਲ ਸਕਿਆ। ਉਸ ਨੂੰ ਪਾਣੀ ਦਾ ਗਲਾਸ ਲੈਣ ਭੇਜ ਦਿੱਤਾ। ਚਪੜਾਸੀ ਵੀ ਦਿਲ ਵਿਚ ਸੋਚਣ ਲਗਾ, ‘ਅੱਜ ਕਿੰਨੀ ਸਰਦੀ ਹੈ ਪਰ ਬਾਉ ਨੇ ਪਾਣੀ ਮੰਗਿਆ ਏ-ਅਗੇ ਤੇ ਐਸ ਵੇਲੇ ਕਦੇ ਪਾਣੀ ਨਹੀਂ ਸੂ ਪੀਤਾ।’

.....ਤੇ ਫੇਰ ਦਸੰਬਰ ਦੇ ਇਕ ਦਿਨ ਸਰਦੀ ਬਹੁਤ ਜ਼ੋਰਾਂ ਤੇ ਸੀ। ਮੀਂਹ ਨੇ ਵੀ ਸ਼ਾਇਦ ਉਸੇ ਦਿਨ ਖ਼ਤਮ ਹੋ ਜਾਣ ਦਾ ਠੇਕਾ ਲੈ ਲਿਆ ਸੀ। ਅਠਾਈ ਕੁ ਘੰਟੇ ਹੋ ਗਏ ਸਨ ਮੀਂਹ ਸ਼ੁਰੂ ਹੋਏ ਨੂੰ, ਪਰ

ਦੀਵਾ ਬਲਦਾ ਰਿਹਾ

੩੭