ਪੰਨਾ:ਦੀਵਾ ਬਲਦਾ ਰਿਹਾ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਨ ਟਕਰ ਰਹੇ। ਸੁ ਰਮੇਸ਼ ਉਠ ਕੇ ਸੇਠ ਕੋਲ ਗਿਆ ਤੇ ਨਿੰਮਰਤਾ ਨਾਲ ਕਹਿਣ ਲਗਾ, 'ਸੇਠ ਜੀ ! ਬੜੀ ਕੋਸ਼ਸ਼ ਕੀਤੀ ਹੈ,ਪਰ ਜੋੜ ਨਹੀਂ ਮਿਲੇ। ਹੁਣ ਛੁੱਟੀ ਦੇ ਦਿਓ ਤੇ ਕਲ ਮੈਂ ਜ਼ਰੂਰ ਜੋੜ ਟਕਰਾ ਦਿਆਂਗਾ।' ਪਰ ਸੇਠ ਹੋਰੀਂ ਤਾਂ ਕੜਕ ਪਏ-'ਕੰਮ ਕਰਨ ਦੀ ਮਰਜ਼ੀ ਨਹੀਂ ਤਾਂ ਦੌੜ ਜਾ, ਮੌਜ ਕਰ। ਮੈਨੂੰ ਕੰਮ ਕਰਨ ਵਾਲੇ ਸੈਂਕੜੇ ਮਿਲ ਜਾਣਗੇ। ਤੇਰੇ ਹੱਡ-ਹਰਾਮ ਨਾਲੋਂ ਸੌ ਦਰਜੇ ਚੰਗੇ। ਭੁੱਖਾ ਮਰਦਾ ਸੈਂ, ਰਹਿਮ ਆ ਗਿਆ ਤੇ ਰਖ ਲਿਆ। ਲਤ ਤੇ ਲਤ ਰਖ ਕੇ ਸੱਠ ਰੁਪਏ ਮਿਲਦੇ ਵੀ ਹੁਣ ਦੁਖਣ ਲਗ ਪਏ ਨੇ ? ਜੇ ਕੰਮ ਕਰਨ ਦਾ ਇਰਾਦਾ ਹੈ, ਤਾਂ ਕੰਮ ਮੁਕਾ ਕੇ ਹੀ ਛੁੱਟੀ ਮਿਲੇਗੀ ਨਹੀਂ ਤੇ ਸੜਕ ਸਿਧੀ ਵਗਦੀ ਏ-ਤੁਰਦਾ ਬਣ।'

ਫੇਰ ਰਮੇਸ਼ ਚਲਾ ਗਿਆ ਆਪਣੇ ਉਸੇ ਮੇਜ਼ ਤੇ। ਹੁਣ ਕੰਮ ਕਰਨ ਨੂੰ ਤਾਂ ਉਸ ਦਾ ਵਢਿਆ ਰੁਹ ਨਹੀਂ ਸੀ ਕਰਦਾ। ਕਦੇ ਘਰ ਵਾਲੀ ਨਾਲ ਕੀਤਾ ਵਹਿਦਾ ਯਾਦ ਆ ਜਾਂਦਾ ਤੇ ਕਦੇ ਸੇਠ ਕੋਲੋਂ ਮਿਲੀਆਂ ਗਰਮ ਗਰਮ ਝਿੜਕਾਂ। ਸੜਕ ਤੇ ਰੌਣਕ ਸੀ, ਚਹਿਲ-ਪਹਿਲ ਸੀ। ਲੋਕੀ ਬਸੰਤ-ਪੰਚਮੀ ਦੀ ਖੁਸ਼ੀ ਵਿਚ ਗੀਤ ਗਾ ਰਹੇ ਸਨ। ਪਰ ਕੀ ਰਮੇਸ਼ ਦੇ ਕੰਨਾਂ ਵਿਚ ਵੀ ਉਹ ਗੀਤ, ਗੀਤ ਹੀ ਸੁਣਾਈ ਦੇ ਰਹੇ ਸਨ ? ਉਨ੍ਹਾਂ ਕੰਨਾਂ ਵਿਚ ਜਿਥੇ ਸੇਠ ਦੀਆਂ ਝਿੜਕਾਂ ਦੀ ਸਾਂ ਸਾਂ ਹਾਲੇ ਘਟੀ ਨਹੀਂ ਸੀ, ਸਗ਼ੋਂ ਹੋਰ ਜ਼ਿਆਦਾ ਹੋ ਗਈ ਸੀ।

ਉਸ ਦਾ ਦਿਮਾਗ਼ ਬਦੋ ਬਦੀ ਸੋਚਣ ਲਗ ਪਿਆ, 'ਕੀ ਕਲਰਕ ਦੀ ਜ਼ਿੰਦਗੀ ਦਾ ਇਹੋ ਮਨੋਰਥ ਹੈ ਕਿ ਸੱਠ ਰੁਪਏ ਮਹੀਨੇ ਦੀ ਖ਼ਾਤਰ ਜ਼ਿੰਦਗੀ ਦੀਆਂ ਸਾਰੀਆਂ ਰੰਗ-ਰਲੀਆਂ, ਖ਼ਾਹਿਸ਼ਾਂ ਤੇ ਅਰਮਾਨਾਂ ਨੂੰ ਇਹ ਨਾ ਮੁਕਣ ਵਾਲੇ ਮੋਟੇ ਮੋਟੇ ਰਜਿਸਟਰਾਂ ਦੇ ਲਿਖਣ ਪੂੰਝਣ

੪੦

ਬਗ਼ਾਵਤ ਕਿਉਂ ?