ਪੰਨਾ:ਦੀਵਾ ਬਲਦਾ ਰਿਹਾ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਹੀ ਖ਼ਤਮ ਕਰ ਦਿੱਤਾ ਜਾਏ ?’

'ਹਰਗਿਜ਼ ਨਹੀਂ' ਉਸ ਦਾ ਦਿਲ ਬੋਲ ਉਠਿਆ। 'ਮੇਰੇ ਨਾਲੋਂ ਇਕ ਕੁਲੀ ਦਾ ਜੀਵਨ ਚੰਗਾ ਹੈ। ਇਸ ਨੌਕਰੀ ਨਾਲੋਂ ਤਾਂ ਗਲੀ ਗਲੀ ਫਿਰ ਕੇ ਛਾਬੜੀ ਵੇਚਣਾ ਬਿਹਤਰ ਹੈ।'

ਉਸ ਦੇ ਦਿਲ ਵਿਚ ਜਿਥੇ ਕਿ ਇਕ ਘੰਟਾ ਪਹਿਲਾਂ ਬਸੰਤ-ਪੰਚਮੀ ਵੇਖਣ ਦੀਆਂ ਰੀਝਾਂ ਤੇ ਸੁਫ਼ਨੇ ਸਨ, ਹੁਣ ਬਗ਼ਾਵਤ ਦੀ ਬਿਜਲੀ ਕੜਕਣ ਲਗ ਪਈ। ਉਸ ਦੇ ਡੌਲਿਆਂ ਅਤੇ ਬਾਹਵਾਂ ਵਿਚ ਜੋਸ਼ ਭਰ ਆਇਆ। ਉਸ ਦੀਆਂ ਉਂਗਲੀਆਂ ਵਿਚ ਦੂਣੀ ਤਾਕਤ ਆ ਗਈ। ਉਸ ਦਾ ਮੱਥਾ ਗਰਮ ਹੋ ਗਿਆ। ਉਸ ਦੀਆਂ ਅੱਖਾਂ ਚੰਗਿਆੜੀਆਂ ਛਡਣ ਲਗ ਪਈਆਂ। ਉਸ ਦੇ ਡੌਲੇ ਫ਼ਰਕ ਰਹੇ ਸਨ। ਉਸ ਦਾ ਸਿਰ ਭੌਂ ਰਿਹਾ ਸੀ। ਉਸ ਦੇ ਅੰਦਰ ਦਾ ਧੂੰਆਂ ਭਾਂਬੜ ਦੀ ਸ਼ਕਲ ਧਾਰਨ ਕਰ ਗਿਆ। ਉਸ ਦਾ ਦਿਲ ਦੂਣੀ ਚਾਲ ਨਾਲ ਧੜਕ ਰਿਹਾ ਸੀ। ਰਗਾਂ ਵਿਚ ਖ਼ੂਨ ਦੇ ਦੌੜਨ ਦੀ ਰਫ਼ਤਾਰ ਕਈ ਗੁਣਾਂ ਤੇਜ਼ ਹੋ ਗਈ ਸੀ।........ਤੇ 'ਤੜੱਕ' ਉਸ ਦੇ ਹੱਥ ਵਿਚਲਾ ਕਲਮ ਟੁੱਟ ਚੁਕਾ ਸੀ।

ਦੀਵਾ ਬਲਦਾ ਰਿਹਾ

੪੧