ਪੰਨਾ:ਦੀਵਾ ਬਲਦਾ ਰਿਹਾ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਤਿਆਂ ਤੇ ਉਹ ਇਕੋ ਵਾਰੀ, ਕੇਵਲ ਇਕੋ ਵਾਰੀ ਆਈ ਸੀ, ਮਾਂ ਨੂੰ ਮਿਲਣ।

ਸਵੇਰ ਤੋਂ ਲਖਮੀ ਦੀਆਂ ਅੱਖਾਂ ਤਾੜੇ ਲਗੀਆਂ ਹੋਈਆਂ ਸਨ। ਗਲੀ ਗੁਆਂਢ ਦੇ ਸਾਰੇ ਲੋਕੀ ਉਸ ਦੇ ਘਰ ਇਕੱਠੇ ਹੋਏ ਪਏ ਸਨ। ਅਠ ਘੰਟੇ ਹੋ ਗਏ ਸਨ ਉਸ ਨੂੰ ਮੌਤ ਨਾਲ ਘੋਲ ਘੁਲਦਿਆਂ। ਉਸ ਦੀ ਜਾਨ ਨਿਕਲਣ ਅੰਦਰ ਨਹੀਂ ਸੀ ਆਉਂਦੀ-ਉਹ ਇਕ ਇਕ ਸਾਹ ਗਿਣ ਗਿਣ ਕੇ ਲੈਂਦੀ ਸੀ, ਜਿਵੇਂ ਕੋਈ ਅਤਿ ਕੀਮਤੀ ਚੀਜ਼ ਨੂੰ ਸੰਭਾਲ ਸੰਭਾਲ ਕੇ ਵਰਤਦਾ ਹੈ। ਉਸ ਦੇ ਇਹ ਆਖ਼ਰੀ ਗਿਣਵੇਂ ਮਿਣਵੇਂ ਸਾਹ ਕੋਈ ਘਟ ਕੀਮਤੀ ਨਹੀਂ ਸਨ। ਉਸਨੇ ਇਕ ਬੜਾ ਔਖਾ ਸਾਹ ਲਿਆ। ਸਾਰਿਆਂ ਦਾ ਖ਼ਿਆਲ ਸੀ ਕਿ ਲਖਮੀ ਵਾਲੀ ਖੇਡ ਖ਼ਤਮ ਹੈ - ਪਰ ਨਹੀਂ, ਉਹ ਤੇ ਅਜੇ ਵੀ ਇਕ ਟਕ ਉਸ ਬੰਦ ਦਰਵਾਜ਼ੇ ਵਲ ਵੇਖੀ ਜਾਂਦੀ ਸੀ, ਜਿਵੇਂ ਸਵੇਰ ਤੋਂ ਵੇਖ ਰਹੀ ਸੀ।

‘ਧੈਂਹ’ ਜ਼ੋਰ ਦੀ ਦਰਵਾਜ਼ਾ ਖੁਲ੍ਹਿਆ ਤੇ ਸਭ ਦੇ ਮੂੰਹ ਵੱਡੇ ਰਹਿ ਗਏ, ਵਾਹੋ ਦਾਹੀ ਦੌੜੀ ਆਉਂਦੀ ਪ੍ਰੀਤੋ ਨੂੰ ਵੇਖ ਕੇ। ਆਉਂਦਿਆਂ ਹੀ ਉਹ ਲਖਮੀ ਦੀ ਛਾਤੀ ਨਾਲ ਚੰਬੜ ਗਈ ਤੇ ਉਸ ਨੇ ਫੁਟ ਫੁਟ ਕੇ ਰੋਣਾ ਸ਼ੁਰੂ ਕਰ ਦਿੱਤਾ। ਉਸ ਦੇ ਅੱਥਰੂਆਂ ਨੇ ਪੱਥਰ-ਦਿਲਾਂ ਨੂੰ ਵੀ ਨਰਮ ਕਰ ਦਿੱਤਾ। ਸਾਰੀਆਂ ਅੱਖਾਂ ਡੂੰਘੀ ਹਮਦਰਦੀ ਨਾਲ ਤਰ ਸਨ, ਜਿਵੇਂ ਦੋ ਮਿੰਟਾਂ ਦੇ ਇਨ੍ਹਾਂ ਅਥਰੂਆਂ ਨੇ ਸਾਲਾਂ ਦੀ ਕਲੋਰਤਾ ਤੇ ਬੇ-ਪਰਵਾਹੀ ਨੂੰ ਧੋ ਸੁਟਿਆ ਹੋਵੇ। ਉਹ ਰੋਈ ਗਈ, ਰੋਈ ਗਈ...ਰੋ ਰੋ ਕੇ ਉਸ ਨੇ ਮਾਂ ਦੀ ਸਾਰੀ ਛਾਤੀ ਭਿਓਂ ਦਿੱਤੀ। ਲੋਕਾਂ ਨੇ ਬਥੇਰੇ ਹੌਸਲੇ ਬੰਨ੍ਹਾਏ, ਪਰ ਉਸ ਦਾ ਹੰਝੂਆਂ ਦਾ ਇਹ ਹੜ੍ਹ ਰੁਕਣ ਅੰਦਰ ਨਹੀਂ ਸੀ ਆਉਂਦਾ। ਉਹ ਵਧਦਾ ਹੀ ਗਿਆ ਪਲ

੫੪

ਹਿੱਕਾ ਵੇਰੀ