ਪੰਨਾ:ਦੀਵਾ ਬਲਦਾ ਰਿਹਾ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਲ, ਘੜੀ ਘੜੀ। ਕਈ ਸਾਲਾਂ ਤੋਂ ਮਾਰਿਆ ਦਰਿਆ ਦਾ ਬੰਨ੍ਹ ਟੁੱਟ ਪਿਆ ਸੀ ਤੇ ਹੁਣ ਉਸ ਦਾ ਪਾਣੀ ਠਲ੍ਹਿਆਂ ਨਹੀਂ ਸੀ ਠਲ੍ਹਦਾ।

.......ਤੇ ਲਖਮੀ ਸਿਥਲ ਅੱਖਾਂ ਨਾਲ ਉਸ ਵਲ ਤੱਕੀ ਗਈ, ਤੱਕੀ ਗਈ। ਉਸ ਇਕ ਸ਼ਬਦ ਨਾ ਬੋਲਿਆ........ਉਸ ਇਕ ਅਥਰੂ ਨਾ ਕੇਰਿਆ। ਸਾਲਾਂ ਤੋਂ ਫਰਕ ਰਹੀਆਂ ਉਸ ਦੀਆਂ ਬਾਹਵਾਂ ਇਸ ਵਲ ਨਿਢਾਲ ਪਈਆਂ ਸਨ। ਵਰ੍ਹਿਆਂ ਤੋਂ ਤਰਸਦੀਆਂ ਉਸ ਦੀਆਂ ਅੱਖਾਂ ਜਿਵੇਂ ਪੱਥਰ ਹੋ ਗਈਆਂ ਸਨ। ਚਿਰਾਂ ਤੋਂ ਇਕੱਠਾ ਹੋਇਆ ਪਾਣੀ, ਜਿਵੇਂ ਉਸ ਦੇ ਅੰਦਰ ਦੀ ਗਰਮੀ ਨਾਲ ਹਵਾੜ ਬਣ ਕੇ ਹਾਉਕਿਆਂ ਰਾਹੀਂ ਉਡ ਚੁਕਾ ਹੋਵੇ। ਕੁਝ ਚਿਰ ਮਗਰੋਂ, ਜਦ ਉਸ ਨੇ ਅੱਖਾਂ ਝਮਕੀਆਂ ਤਾਂ ਲੋਕਾਂ ਉਥੇ ਤਸੱਲੀ ਜਹੀ ਦੀ ਇਕ ਆਸ਼ਾ-ਭਰਪੂਰ ਲਿਸ਼ਕ ਵੇਖੀ। ਫਿਰ ਉਸ ਦੇ ਸ਼ਾਂਤ-ਚਿਹਰੇ ਉੱਤੇ ਇਕ ਮੁਸਕਰਾਹਟ ਆਈ। ਹੌਲੀ ਜਹੀ ਉਸ ਦੇ ਬੁਲ੍ਹ ਫਰਕੇ, ਉਸ ਨੇ ਮੂੰਹ ਖੋਲ੍ਹਿਆ ਕੁਝ ਬੋਲਣ ਲਈ, ਪਰ ਪੂਰੀ ਤਰ੍ਹਾਂ ਖੁਲ੍ਹਣ ਤੋਂ ਪਹਿਲੇ ਹੀ ਉਹ ਮੁੜ ਬੰਦ ਹੋ ਗਿਆ ਸਦਾ ਲਈ। ਪ੍ਰੀਤੋ ਉਥੇ ਹੀ ਸਿਰ ਰੱਖੀ ਰੋਈ ਗਈ ਅਤੇ ਬੋਲੀ ਗਈ-

"ਪਤਾ ਨਹੀਂ, ਉਸ ਠੀਕਰੀਆਂ ਦੀ ਦੁਨੀਆਂ ਨੇ ਮੇਰੀ ਕੀ ਮਤ ਮਾਰ ਛੱਡੀ ? ਮੈਨੂੰ ਇਸ ਅੰਨ੍ਹਿਆਂ ਕਰ ਸਟਿਆ... ਮਾਂ ! ਮੈਂ ਤੇਰੀ ਪੀੜ ਨੂੰ ਨਾ ਸਮਝ ਸਕੀ............. ਖ਼ਬਰੇ ਮੇਰੇ ਕੰਨਾਂ ਵਿਚ ਕਿਸੇ ਨੇ ਨੂੰ ਭਰ ਦਿੱਤੀ ਸੀ........ ਮੈਂ ਤੇਰੀਆਂ ਆਹਾਂ ਨਾ ਸੁਣ ਸਕੀ...........ਤੇਰੀ ਤੜਪ ਨੂੰ ਤੜਪ ਨਾ ਜਾਤਾ...... ਲੋਕਾਂ ਦੀਆਂ ਗੱਲਾਂ ਮੇਰੇ ਲਈ ਮਖ਼ੌਲ ਸਨ.... ਮਖ਼ੌਲ..... ਤੇ ਕਲ ਜਦੋਂ ਮੇਰੇ ਦਿਲ

ਦੀਵਾ ਬਲਦਾ ਰਿਹਾ

੫੫