ਪੰਨਾ:ਦੀਵਾ ਬਲਦਾ ਰਿਹਾ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਠੀਕ ਉਸੇ ਥਾਂ ਤੇ ਸੱਟ ਵੱਜੀ, ਇਕ ਚੀਸ ਉੱਠੀ-ਐਨ ਉਸੇ ਵੇਲੇ ਮੈਨੂੰ ਤੇਰੀ ਗੁਝੀ-ਪੀੜ ਅਨੁਭਵ ਹੋਈ......‘ਸੁਨੀਤਾ` ਨੂੰ ਡੋਲੀ ਪਾਣ ਲਗਿਆਂ ਇੰਜ ਹੀ ਮੇਰੇ ਕਲੇਜੇ ’ਚੋਂ ਇਕ ਧੂਹ ਉਠੀ, ਮੇਰੀਆ ਅੱਖਾਂ ਅਗੇ ਹਨੇਰਾ ਛਾ ਗਿਆ..... ਮਾਂ , ਮੈਂ ਵੀ ਕਲ ਸੁਨੀਤ ਲਈ ਇਸੇ ਤਰ੍ਹਾਂ ਤੜਪੀ ਸਾਂ..........ਚੰਗਾ ਹੀ ਹੋਇਆ..... ਜੇ ਉਹ ਤੜਪ ਨਾ ਪੈਦਾ ਹੁੰਦੀ, ਤਾਂ ਕੀ ਪਤਾ...... ਮੈਂ ਹੁਣ ਵੀ ਤੇਰਾ ਮੂੰਹ ਵੇ........ਖ....ਸਕ.......ਦੀ ਕਿ ਨਾ ? ਮਾਂ ! ਮੈਨੂੰ ਮਾਫ਼ ਕਰ ਦੇ.........ਮਾਂ ! ਮਾਂ !! ਮੇਰੀ ਚੰਗੀ ਮਾਂ !!!....... ਆਹ ਰੱਬਾ ! ਤੇ ਮੇਰੀਆਂ ਅੱਖਾਂ ਖੋਲ੍ਹੀਆਂ, ਪਰ ਉਸ ਵਕਤ ਜਦੋਂ ਇਨ੍ਹਾਂ ਲਈ ਤਰਸ ਰਹੀਆਂ ਅੱਖਾਂ ਖੋਹ ਲਈਆਂ" ...........ਤੇ ਇਕ ਅਹਿਲ ਪੱਥਰ ਤੇ ਸਿਰ ਸੁੱਟੀ ਪਤਾ ਨਹੀਂ ਹੋਰ ਕੀ ਕੀ, ਉਹ ਬੋਲੀ ਗਈ ਤੇ ਰੋਈ ਗਈ..........

੫੬

ਹਿੱਕਾ ਵੇਰੀ