ਪੰਨਾ:ਦੀਵਾ ਬਲਦਾ ਰਿਹਾ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਅੰਬੀ ਨਾਲ ਬਰਾਦਰੀ ਨੇ ਬੜਾ ਭੈੜਾ ਸਲੂਕ ਕੀਤਾ। ਮਾਂ ਵੀ ਕਾਫ਼ੀ ਚਿਰ ਪਹਿਲਾਂ ਮਰ ਚੁਕੀ ਸੀ ਤੇ ਉਸ ਵੇਲੇ ਉਸ ਦਾ ਆਪਣਾ ਆਖਣ ਨੂੰ ਵੀ ਕੋਈ ਨਹੀਂ ਸੀ। ਮੈਨੂੰ ਇਸ ਤੇ ਬੜਾ ਤਰਸ ਆਇਆ ਤੇ ਮੈਂ ਇਸ ਨੂੰ ਪਹਾੜ ਦੀ ਇਸ ਉੱਚੀ ਚੋਟੀ ਤੇ ਉਸ ਝੋਂਪੜੀ ਵਿਚ ਲੈ ਆਂਦਾ। ਬੱਚਾ ਹੋਣ ਤੋਂ ਬਾਅਦ ਇਸ ਨੂੰ ਗਸ਼ੀ ਤਾਂ ਬਹੁਤ ਘੱਟ ਪੈਂਦੀ ਹੈ ਪਰ ਪਾਗ਼ਲਪਨ ਦਾ ਦੌਰਾ ਪੈ ਜਾਂਦਾ ਸੂ। ਇਸ ਦਾ ਦਿਮਾਗ਼ ਟਿਕਾਣੇ ਨਹੀਂ ਰਿਹਾ। ਜੇ ਹਸਣ ਲਗੇ ਤਾਂ ਘੰਟਿਆਂ ਬਧੀ ਖਿੜ ਖਿੜ ਹਸਦੀ ਹੀ ਰਹਿੰਦੀ ਹੈ। ਜੇ ਰੋਣ ਤੇ ਜੀਅ ਕਰ ਆਵੇ ਤਾਂ ਰੋ ਰੋ ਕੇ ਪਹਾੜ ਸਿਰ ਉਪਰ ਚੁਕ ਲੈਂਦੀ ਹੈ। ਕਪੜੇ ਪਾੜ ਛਡਦੀ ਹੈ। ਆਪਣੀਆਂ ਬਾਹਵਾਂ ਤੇ ਹੀ ਦੰਦੀਆਂ ਵਢਣ ਲਗ ਪੈਂਦੀ ਹੈ। ‘ਰਾਜੇਸ਼’ ‘ਮੇਰਾ ਰਾਜੇਸ਼’ ਕਹਿੰਦੀ ਹੋਈ ਕਿਸੇ ਪਾਸੇ ਵਲ ਨੱਠ ਉਠਦੀ ਹੈ।

ਕਈ ਵਾਰੀ ਚੀਕਾਂ ਮਾਰਨ ਲੱਗ ਪੈਂਦੀ ਹੈ। ਹੁਣ ਫਿਰ ਵੇਖੋ ਉਹ ਚੀਕਾਂ ਮਾਰ ਰਹੀ ਹੈ, ਅਵਾਜ਼ ਸੁਣ ਕੇ ਮੇਰੀ ਅੱਖ ਖੁਲ੍ਹ ਗਈ। ਵੇਖਿਆ ਕਿ ਬੱਦਲ ਗਰਜ ਰਹੇ ਸਨ। ਮੈਂ ਕਹਾਣੀ ਸੁਣਾਉਣ ਵਾਲੀ ਕੋਲੋਂ ਉਸ ਬਾਰੇ ਕੁਝ ਹੋਰ ਪੁਛਣਾ ਚਾਹੁੰਦਾ ਸਾਂ ਪਰ ਉਹ ਮੈਨੂੰ ਕਿਧਰੇ ਵੀ ਨਾ ਦਿੱਸ ਪਈ। ਮੈਂ ਚਾਰੇ ਪਾਸੇ ਦੂਰ ਦੂਰ ਤਕ ਵੇਖਿਆ। ਹਾਲੇਂ ਵੀ ਉਹ ਅਵਾਜ਼ ਮੈਨੂੰ ਸਾਫ਼ ਸੁਣ ਰਹੀ ਸੀ -

ਜੇ ਦਰਦੀ ਹੋਂਦੋਂ ਤਾਂ ਦਰਦ ਵੰਡਾਦੋਂ,
ਕਲਿਆਂ ਛੱਡ ਕੇ ਤੇ ਤੁਰ ਨਾ ਜਾਂਦੋਂ।
... ... ... ... ...

੬੬

ਜੇ ਦਰਦੀ ਹੋਂਦੋਂ ਤਾਂ