ਪੰਨਾ:ਦੀਵਾ ਬਲਦਾ ਰਿਹਾ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਹੋਰ ਕੋਲ। ਜਦ ਤੇਰੇ ਪਿਤਾ ਜੀ ਨਾਲ ਮੇਰਾ ਵਿਆਹ ਹੋਇਆ ਸੀ, ਤਾਂ ਸਾਡਾ ਗੁਜ਼ਾਰਾ ਮੁਸ਼ਕਲ ਨਾਲ ਹੋਇਆ ਕਰਦਾ ਸੀ ਪਰ....ਪਰਮਾਤਮਾ ਸਵਰਗਾਂ ਵਿਚ ਵਾਧਾ ਕਰੇ ਨੇ....." ਤੇ ਉਸ ਅੱਖਾਂ ਵਿਚ ਆਏ ਹੰਝੂਆਂ ਨੂੰ ਰਮੇਸ਼ ਦੀ ਨਜ਼ਰੋਂ ਬਚਾ ਕੇ ਚੁੰਨੀ ਦੀ ਕੰਨੀ ਨਾਲ ਪੂੰਝ ਲਿਆ।

"ਉਸ ਰੱਬ ਦੇ ਬੰਦੇ ਨੇ ਰਾਤ ਦਿਨ ਇਕ ਕਰ ਕੇ ਕੰਮ ਕੀਤਾ ਫਿਰ ਲਾਮ ਲਗ ਗਈ। ਚੀਜ਼ਾਂ ਮਹਿੰਗੀਆਂ ਵਿਕਣ ਲਗ ਪਈਆਂ ਮੁਲ ਦੂਣੇ ਤੀਣੇ ਹੋ ਗਏ। ਅਸੀਂ ਦੋ ਪਾਵਰਾਂ ਹੋਰ ਲਾ ਲਈਆਂ ਰੱਬ ਨੇ ਚੰਗੇ ਰੰਗ ਲਾ ਦਿੱਤੇ........."

ਸਭ ਕੁਝ ਗੁਆ ਕੇ ਜਦ ਭਾਰਤ ਅਪੜੇ, ਤਾਂ ਵਿਚਾਰਿਆਂ ਭਾਰਗੋ ਕੈਂਪ ਜਾਲੰਧਰ ਵਿਚ ਠਹਿਰਾਇਆ ਗਿਆ। ਉਹ ਰਮੇਸ਼ ਜਿਸ ਦੇ ਮੂੰਹੋਂ ਨਿਕਲਿਆ ਇਕ ਵੀ ਸ਼ਬਦ ਕਦੀ ਭੁੰਜੇ ਨਹੀਂ ਸੀ ਪੈਂਦਾ, ਸਹਾਰ ਨਾ ਸਕਿਆ ਕਿ ਉਹ ਰੋਟੀ ਦਾ ਇਕ ਇਕ ਟੁਕੜੇ ਮੰਗ ਕੇ ਖਾਵੇ। ਉਸ ਦਾ ਸਵੈ-ਮਾਨ ਟੁੰਬਿਆ ਗਿਆ, ਜਦੋਂ ਉਸ ਨੂੰ ਸਾਬਣ ਦੀ ਇਕ ਚੱਕੀ ਲੈਣ ਲਈ ਦੋ ਦੋ ਘੰਟੇ ਲਾਈਨਾਂ ਵਿਚ ਖੜੇ ਹੋਣਾ ਪੈਂਦਾ। ਉਸ ਨੂੰ ਲਿਲਕੜੀਆਂ ਲੈਣੀਆਂ ਪੈਂਦੀਆਂ। ਪਰ ਉਸ ਦੀ ਮਾਂ ਨੇ ਤਸੱਲੀ ਦਿੱਤੀ, "ਪੁੱਤਰ ! ਉਹ ਦਿਨ ਨਹੀਂ ਰਹੇ ਤੇ ਇਹ ਵੀ ਨਹੀਂ ਰਹਿਣੇ। ਢਿੱਡ ਨੂੰ ਝੁਲਕਾ ਤੇ ਪਾਉਣਾ ਹੋਇਆ ਨਾ। ਮ ਜਤਨ ਕਰ ਰਹੀ ਹਾਂ, ਜਦੋਂ ਮੈਨੂੰ ਕੋਈ ਕੰਮ ਲਭਿਆ, ਅਸੀਂ ਸ਼ਹਿਰ ਚਲੇ ਜਾਵਾਂਗੇ ਅਤੇ ਤੈਨੂੰ ਫਿਰ ਕਾਲਜ ਦਾਖ਼ਲ ਕਰਵਾ ਦਿਆਂਗੀ।"

ਰਮੇਸ਼ ਜ਼ਿਦ ਕਰਦਾ ਸੀ ਕਿ ਮੈਂ ਨੌਕਰੀ ਕਰਾਂਗਾ, ਪਰ ਉਸ ਦੀ ਮਾਂ ਆਖਦੀ ਸੀ, "ਕੇਵਲ ਡੇਢ ਸਾਲ ਦੀ ਗੱਲ ਹੈ। ਔਖਾ ਸੌਖਾ ਬੀਤ

੬੮

ਚੰਗਿਆੜੀਆਂ