ਪੰਨਾ:ਦੀਵਾ ਬਲਦਾ ਰਿਹਾ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲਾਂ ਸਰਦਾਰ ਜੀ ਉਠੇ। "ਓ ਮੇਰੇ ਪੁੱਤਰ !" ਆਖ ਕੇ ਉਹ ਮੈਨੂੰ ਬਾਹਵਾਂ ਦੀ ਲਪੇਟ ਵਿਚ ਲੈ ਲਿਆ। ਮੈਂ ਅਜੇ ਹਰਾਨੀ ਭਰੀਆ ਨਜ਼ਰ ਨਾਲ ਉਨ੍ਹਾਂ ਦੇ ਮੂੰਹ ਵਲ ਵੇਖਦਾ ਹੀ ਪਿਆ ਸਾਂ ਕਿ ਉਹ ਉਠ ਪਏ, "ਤੈਨੂੰ ਕਾਕਾ ! ਕੀ ਯਾਦ ਹੋਣਾ ਏ ? ਮੈਂ ਵੀ ਤੈਨੂੰ ਪਛਾਣ ਨਾ ਸਕਿਆ ਤਾਂ ਤੈਨੂੰ ਕਿਸ ਤਰ੍ਹਾਂ ਪਤਾ ਲਗਦਾ ?" ਚਾਚਾ ਜੀ ਸਮਝ ਗਏ ਕਿ ਮੇਰੇ ਪਿੜ ਪਲੇ ਕੁਝ ਨਹੀਂ ਸੀ ਪੈ ਰਿਹਾ।

ਉਨ੍ਹਾਂ ਮੈਨੂੰ ਇਕਲਵਾਂਜੇ ਲਿਜਾ ਕੇ ਦਸਣਾ ਸ਼ੁਰੂ ਕੀਤਾ, "ਦੀਪ ਤੈਨੂੰ ਪਤਾ ਹੈ ਕਿ ਤੂੰ ਬਹੁਤ ਛੋਟਾ ਸੈਂ, ਜਦੋਂ ਤੇਰੇ ਪਿਤਾ ਜੀ ਨੇ ਤੇਰਾ ਰਿਸ਼ਤਾ ਆਪਣੇ ਇਕ ਮਿੱਤਰ ਦੀ ਲੜਕੀ ਨਾਲ ਕੀਤਾ ਸੀ। ਫ਼ਸਾਦ ਤੋਂ ਬਾਅਦ ਅਸੀਂ ਉਨ੍ਹਾਂ ਦੀ ਬਹੁਤ ਢੂੰਡ ਕੀਤੀ, ਪਰ ਸਭ ਨਿਸਫ਼ਲ। ਤੇਰੇ ਮਾਤਾ ਜੀ ਕਹਿਣ ਲਗੇ ਕਿ ਕੋਈ ਹੋਰ ਲੜਕੀ ਵੇਖ ਲੈਂਦੇ ਹਾਂ। ਪਰ ਮੈਂ ਉਨ੍ਹਾਂ ਨੂੰ ਕੁਝ ਚਿਰ ਲਈ ਅਟਕਾ ਲਿਆ ਤੇ ਕਈ ਰਿਸ਼ਤੇਦਾਰਾਂ ਨੂੰ ਵੀ ਚਿੱਠੀਆਂ ਪਾ ਕੇ ਉਨ੍ਹਾਂ ਦਾ ਪਤਾ ਕੀਤਾ। ਇਕ ਦੋ ਅਖ਼ਬਾਰ ਵਿਚ ਛਪਵਾਇਆ.... ਤੇ ਅਖ਼ੀਰ ਦਿੱਲੀ ਰੀਕਾਰਡ-ਆਫ਼ਿਸ ਵਿਚੋਂ ਪਤਾ ਮਿਲ ਹੀ ਗਿਆ। ਇਹੋ ਹੀ ਨੇ ਉਹ ਸ: ਧਰਮ ਸਿੰਘ ਹੋਰੀਂ।

ਮੇਰਾ ਮੂੰਹ ਟੱਡਿਆ ਹੀ ਰਹਿ ਗਿਆ ਇਹ ਗਲ ਸੁਣਕੇ। ਮੈਨੂੰ ਆਪਣੀ ਮੰਗੇਤਰ ਯਾਦ ਆ ਗਈ ਜਿਸ ਦੀ ਫ਼ੋਟੋ ਮੈਂ ਉਸੇ ਦੇ ਮਾਮੇ ਘਰ ਵੇਖੀ ਸੀ। ਉਸ ਦੇ ਮਾਮੇ ਦਾ ਲੜਕਾ ਮੇਰਾ ਕਲਾਸਫ਼ੈਲੋ ਸੀ ਹੁਣ ਮੈਨੂੰ ਪਤਾ ਲਗਾ ਕਿ ਪਮੀਲਾ ਨੂੰ ਵੇਖ ਕੇ ਮੇਰੀਆਂ ਅੱਖਾਂ ਭੁਲੇਖਾ ਨਹੀਂ ਸੀ ਲੱਗਾ।

ਉਸੇ ਸ਼ਾਮ ਜਦੋਂ ਮੈਂ ਬਗ਼ੀਚੀ ਵਿਚ ਸੈਰ ਕਰਨ ਗਿਆ ਤਾਂ ਪਮੀਲਾ ਉਥੇ ਪਹਿਲਾਂ ਹੀ ਆਈ ਬੈਠੀ ਸੀ। ਉਹ ਬਲੌਰੀ ਅੱਖ

੮੬

ਰੰਗਦਾਰ ਧਾਗੇ