ਪੰਨਾ:ਦੀਵਾ ਬਲਦਾ ਰਿਹਾ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਰਜ਼ਾਮੰਦ ਹੋਈ ਸੀ। ਇਸ ਤੋਂ ਮਗਰੋਂ ਅਸਾਂ ਕਈਆਂ ਬਾਰੇ ਪੁਛ ਵੇਖਿਆ ਹੈ, ਪਰ ਹਮੇਸ਼ਾਂ ਉਸ ਦੇ ਮੂੰਹ ਵਿਚ ‘ਨੰਨਾ’ ਹੀ ਹੁੰਦਾ ਹੈ।’ ਇਸ ਦਾ ਮਤਲਬ ਉਹ ਮੈਨੂੰ ਸੱਚਾ ਪਿਆਰ ਕਰਦੀ ਹੈ। ਮੇਰੀ ਜ਼ਿੰਦਗੀ ਵੀ ਤਾਂ ਇਸ ਤਰ੍ਹਾਂ ਨਹੀਂ ਬੀਤ ਸਕਦੀ। ...........ਤਾਂ ਕੀ ਮੈਨੂੰ ਰਜ਼ਾਮੰਦੀ ਦੀ ਚਿੱਠੀ ਲਿਖਣੀ ਚਾਹੀਦੀ ਹੈ ? ਪਰ ਜਿਉਂ ਹੀ ਮੈਨੂੰ ਰਖੜੀ ਵਾਲਾ ਰਿਸ਼ਤਾ ਯਾਦ ਆਇਆ, ਮੇਰਾ ਦਿਲ ਕਹਿ ਉਠਿਆ- ‘ਨਹੀਂ ਇਸ ਤਰ੍ਹਾਂ ਕਦੇ ਨਹੀਂ ਹੋਣਾ ਚਾਹੀਦਾ।’

ਤੇ ਇਸ ਤਰ੍ਹਾਂ ‘ਹਾਂ’ ਤੇ ‘ਨਾਂਹ’ ਦੀ ਦੋ-ਚਿਤੀ ਬੇੜੀ ਵਿਚ ਡਕੋ ਡੋਲੇ ਖਾਂਦਿਆਂ ਪਤਾ ਨਹੀਂ ਕਿਸ ਵੇਲੇ ਮੇਰੀ ਅੱਖ ਜੁੜ ਗਈ।

ਦੀਵਾ ਬਲਦਾ ਰਿਹਾ

੯੧