ਪੰਨਾ:ਧਰਮੀ ਸੂਰਮਾਂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੂਰੇ ਦਾ ਕਰਮ ਨਾ। ਦੇਖੇ ਗਊ ਘਾਤ ਹਿੰਦੂ ਦਾ ਧਰਮ ਨਾ। ਛੱਤਰੀ ਨਾ ਹਾਰਦੇ ਪ੍ਰਨ ਮਾਲਕਾ। ਗਊ ਮਾਤਾ ਦੇਵਾਂ ਨਾ ਮਰਨ ਮਾਲਕਾ। ਤਿੰਨ ਟੋਟੇ ਕਰੂੰ ਅਗੇ ਸਰਕਾਰ ਕੇ। ਲੁਕਕੇ ਨਾ ਮਾਰੂੰ ਮਾਰੂੰ ਲਲਕਾਰ ਕੇ। ਸੂਰਮੇਂ ਨਾ ਮੌਤ ਤੋਂ ਡਰਨ ਮਾਲਕਾ। ਗਊ ਦੇਵਾਂ ਨਾ ਮਰਨ ਮਾਲਕਾ। ਜਾਂ ਤਾਂ ਮੇਰੇ ਫੁਲ ਹਰੀਦੁਆਰ ਪੈਨਗੇ। ਮਾਰ ਲਿਆ ਸਿੰਘ ਲੌਕ ਨਾਮ ਲੈਨਗੇ।ਅਗੇ ਲਿਖੇ ਲੇਖ ਨਾ ਟਰਨ ਮਾਲਕਾ। ਗਊ ਮਾਤਾ ਦੇਵਾਂ ਨਾ ਮਰਨ ਮਾਲਕਾ। ਅੱਖਾਂ ਭਰ ਕੈਂਹਦਾ ਬੋਲਕੇ ਅਖੀਰ ਨੂੰ। ਖਾਤਿਰ ਗਊ ਦੀ ਤਜ ਦੂੰ ਸਰੀਰ ਨੂੰ। ਦੇਣਾ ਪੈਰ ਦੂਜਾ ਨਾ ਧਾਰਨ ਮਾਲਕਾ। ਗਊ ਮਾਤਾ ਦੇਵਾਂ ਨਾ ਮਰਨ ਮਾਲਕਾ। ਏਨੀ ਕੈਹ ਜਗਤ ਰਾਮਾਂ ਚੁਪ ਹੋ ਗਿਆ। ਚੱਕਕੇ ਰਫਲ ਸਾਮਨੇ ਖੜੋ ਗਿਆ। ਜਿਸਦੇ ਸਹਾਰੇ ਛੇ ਵਰਨ ਮਾਲਕਾ। ਗਊ ਮਾਤਾ ਦੇਵਾਂ ਨਾ ਮਰਨ ਮਾਲਕਾ।।

ਦੋਹਰਾ

ਹੁਕਮ ਦੇ ਦੀਆ ਸਾਹਬ ਨੇ ਸੁਨ ਕਰ ਇਤਨੇ ਬੋਲ। ਗਜਦਾ ਜਾਕੇ ਸੂਰਮਾਂ ਸੁਤ ਸ਼ੀਹਨੀ ਦੇ ਕੋਲ।

ਭਵਾਨੀ ਛੰਦ

ਚੰਡਕਾਂ ਮਨਾਕੇ ਰਿਦੇ ਹਰਫੂਲ ਨੇ। ਨੇਤਰ ਸੁਰਖ ਜਿਉਂ ਸੁਰਖ ਟੂਲਨੇ। ਵੈਰੀ ਵਲ ਲਗਾ ਪੈਰ ਕੋ ਧਰਨਜੀ। ਸੂਰਮਿਆਂ ਦਾ ਕੰਮ ਸੂਰਮੇਂ ਕਰਨ ਜੀ। ਮਾਰੇ