ਪੰਨਾ:ਧਰਮੀ ਸੂਰਮਾਂ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੪

ਭਵਾਨੀ ਛੰਦ

ਬੋਲਦਾ ਸਾਹਬ ਸੁਨ ਹਰਫੂਲ ਤੂੰ। ਦੁਖੀ ਹੋਕੇ ਭਾਰਾ ਜਿਉਂ ਦਰਦ ਸੂਲ ਜੀ। ਨਾਮ ਕਟ ਦੇਣਾ ਤੂੰ ਕਦੰਨਤ ਮੰਗ ਨਾ। ਨਿਤ ਰੋਜਗਾਰੀ ਦੇ ਥਿਉਂਦੇ ਢੰਗ ਨਾ। ਚੰਗਾ ਭਲਾ ਸੁਤਾ ਖੁਸ਼ੀਆਂ ਦੇ ਨਾਲ ਤੂੰ। ਹੁਨ ਬੈਠਾ ਹੋਰ ਹੀ ਬਦਲ ਖਿਆਲ ਤੂੰ। ਸਚੋ ਸਚ ਦਸਦੇ ਰਤਾ ਭੀ ਸੰਗ ਨਾ। ਨਿਤ ਰੋਜਗਾਰੀ ਦੇ ਥਿਉਂਦੇ ਢੰਗ ਨਾ। ਤੇਰੇ ਤੇ ਬਹੁਤ ਮੇਰਾ ਆਇਆ ਦਿਲ ਜੀ। ਜਾਨਾਂ ਜੇ ਜਰੂਰ ਜਾਕੇ ਆਵੀਂ ਮਿਲ ਜੀ। ਆਵੀਂ ਦੋ ਮਹੀਨੇ ਜਾਕੇ ਤੂੰ ਨਸ਼ੰਗ ਨਾ। ਨਿਤ ਰੋਜਗਾਰੀ ਦੇ ਥਿਉਂਦੇ ਢੰਗ ਨਾ। ਹੋਰ ਦੁਖ ਜੇਹੜਾ ਕੈਂਹਦਾ ਤੂੰ ਜਬਾਨ ਤੇ। ਮੇਰੇ ਭਾ ਦਾ ਤੂੰ ਹੀ ਸੂਰਮਾਂ ਜਹਾਨ ਤੇ। ਪਾਵੀਂ ਤੂੰ ਪ੍ਰੇਮ ਮੇਂ ਹਮਾਰੇ ਭੰਗ ਨਾ। ਨਿਤ ਰੋਜਗਾਰੀ ਦੇ ਥਿਉਂਦੇ ਢੰਗ ਨਾ। ਕਹੇਂ ਤਾਂ ਵਧਾਵਾਂ ਨੌਕਰੀ ਤਮਾਰੀ ਨੂੰ। ਹੋਰ ਦੱਸ ਜੇਹੜੀ ਲੱਗੀ ਬਮਾਰੀ ਨੂੰ। ਦੇਵਾਂ ਹੋਨ ਆਪਕੇ ਕਦੇ ਭੀ ਤੰਗ ਨਾ। ਨਿਤ ਰੋਜਗਾਰੀ ਦੇ ਥਿਉਂਦੇ ਢੰਗ ਨਾ। ਮਰਗੇ ਹਜਾਰਾਂ ਹੀ ਉਠਾਉਂਦੇ ਟੋਕਰੀ। ਭਾਲਦੇ ਫਿਰਨ ਨਾ ਥਿਉਂਦੀ ਨੌਕਰੀ। ਤੰਗੀ ਜੈਸਾ ਕੋਈ ਜੱਗ ਤੇ ਕੁਸੰਗ ਨਾ। ਨਿਤ ਰੋਜਗਾਰੀ ਦੇ ਥਿਉਂਦੇ ਢੰਗ ਨਾ। ਅੰਗ ਸਾਕ ਕੋਈ ਨੰਗ ਨੂੰ ਸਿਆਨੇ ਨਾ।ਵਖਤਾਂ ਚ ਪੈਜੀਂ ਜਾਨਕੇ ਧਗਾਨੇ ਨਾ। ਐਸੀ ਲਿਆਵੀਂ ਕਦੇ ਚਿਤ ਮੇਂ