ਪੰਨਾ:ਧਰਮੀ ਸੂਰਮਾਂ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੭

ਗਲੋਂ ਹੋਇਆ ਦਸਦੇ ਨਰਾਜ ਤੂੰ। ਹੋਵੇਂ ਇਕ ਦਮ ਕਾਹਨੂੰ ਬੇਲਿਹਾਜ ਤੂੰ। ਮੇਰੇ ਮੂੰਹ ਤੇ ਕੈਹਦੇ ਹੋਈ ਤਕਸੀਰ ਨੂੰ। ਕੈਂਹਦਾ ਦੋਵੇਂ ਜੋੜਕੇ ਮਤੇਰ ਵੀਰ ਨੂੰ। ਲਗਦਾ ਪਤਾ ਨੀ ਮੈਨੂੰ ਤੇਰੀ ਬਾਤ ਕਾ। ਬੌਲਿਆ ਨਾ ਕਾਹਤੋਂ ਮੈਂ ਬਲਾਵਾਂ ਰਾਤ ਕਾ। ਖੋਲ ਦੇਨਾ ਚਾਹੀਏ ਪੜਦਾ ਅਖੀਰ ਨੂੰ। ਕੈਂਹਦਾ ਦੋਵੇਂ ਜੋੜਕੇ ਮਤੇਰ ਵੀਰ ਨੂੰ। ਏਸ ਤੇਰੀ ਚੁਪ ਨੇ ਖੁਆਰ ਮੈਂ ਕੀਆ। ਦਸ ਤੇਰਾ ਕੌਨਸਾ ਬਗਾਰ ਮੈਂ ਕੀਆ। ਤੋੜ ਦੇਣਾ ਚਾਹੀਏ ਗਮੀਂ ਦੇ ਜੰਜੀਰ ਨੂੰ। ਕੈਂਹਦਾ ਦੋਵੇਂ ਜੋੜਕੇ ਮਤੇਰ ਵੀਰ ਨੂੰ। ਜੇ ਤੂੰ ਸਾਡੇ ਰੈਹਨ ਤੇ ਨਰਾਜ ਵੀਰਨਾ। ਹੋਰ ਕੋਈ ਏਹਦਾ ਨਾ ਅਲਾਜ ਵੀਰਨਾ। ਕਠੇ ਭਾਈ ਕਰ ਵੰਡ ਲੈ ਜਗੀਰ ਨੂੰ। ਕੈਂਹਦਾ ਦੋਵੇਂ ਜੋੜਕੇ ਮਤੇਰ ਵੀਰ ਨੂੰ। ਪਸੂ ਢਾਂਡਾ ਹੋਰ ਵੰਡਦੇ ਮਕਾਨ ਤੂੰ। ਕਾਸ ਤੌਂ ਹਸਾਵੇ ਵੀਰਨਾ ਜਹਾਨ ਤੂੰ। ਦੇਨਾ ਜਗੇ ਰਾਮਾਂ ਜਾਦੇ ਕੀ ਨਜੀਰ ਨੂੰ। ਕੈਂਹਦਾ ਦੋਵੇਂ ਜੋੜਕੇ ਮਤੇਰ ਵੀਰ ਨੂੰ।

ਦੋਹਰਾ

ਸੁਨ ਕਰ ਇਤਨੀ ਬਾਤ ਕੋ ਕੈਂਹਦਾ ਮੁਗੂਲ ਬਾਤ। ਰਕੱਬੇ ਸਾਥੋਂ ਭਾਲਦਾ ਤੂੰ ਛੀਂਬੇ ਦੀ ਜਾਤ।

ਕਬਿਤ

ਮੁਗੂਲ ਉਚਾਰੇ ਸਾਰੇ ਜੋਰ ਸੇ ਕਰੋਧ ਨਾਲ ਛੀਂਬਿਆ ਪੁਤ ਭਾਲੇਂ ਜਟਾਂ ਤੋਂ ਜਗੀਰ ਓਏ। ਜਿਨਹਾਂ ਦੀ ਅੰਸ